ਸੌਦਾ-ਸਾਧ ਦੀਆਂ ਚੰਦ ਵੋਟਾਂ ਲੈ ਕੇ ਬਾਦਲਾਂ ਉਸ ਅੱਗੇ ਗੋਡੇ ਟੇਕਦਿਆਂ ਸਿੱਖ ਕੌਮ ਦਾ ਨਾ ਵਰਨਣਯੋਗ ਨੁਕਸਾਨ ਕੀਤਾ: ਰਵੀਇੰਦਰ ਸਿੰਘ

 

ਸੌਦਾ-ਸਾਧ ਦੀਆਂ ਚੰਦ ਵੋਟਾਂ ਲੈ ਕੇ ਬਾਦਲਾਂ ਉਸ ਅੱਗੇ ਗੋਡੇ ਟੇਕਦਿਆਂ ਸਿੱਖ ਕੌਮ ਦਾ ਨਾ ਵਰਨਣਯੋਗ ਨੁਕਸਾਨ ਕੀਤਾ: ਰਵੀਇੰਦਰ ਸਿੰਘ

– ਬਾਦਲਾਂ ਵੰਸ਼ਵਾਦ ਪ੍ਰਫੁਲਤ ਕਰਨ ਲਈ ਆਪਣਾ ਨਿਸ਼ਾਨਾ ਕੁਰਸੀ ਹਾਸਲ ਕਰਨ ਤੱਕ ਹੀ ਸੀਮਤ ਕੀਤਾ:  ਰਵੀਇੰਦਰ ਸਿੰਘ
– ਕਿਹਾ, ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਸਿਰਫ ਪ੍ਰੈਸ ਨੋਟ ਤੱਕ ਸੀਮਤ ਹੋ ਕੇ ਰਹਿ ਚੁੱਕਾ

ਚੰਡੀਗੜ੍ਹ 4  ਅਕਤੂਬਰ 2024 – ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਜਾਰੀ ਪ੍ਰੈਸ ਬਿਆਨ ਰਾਹੀ ਕਰਦਿਆਂ ਕਿਹਾ ਕਿ ਬਾਦਲਾਂ ਵੰਸ਼ਵਾਦ ਪ੍ਰਫੁਲਤ ਕਰਨ ਲਈ ਆਪਣਾ ਨਿਸ਼ਾਨਾ ਕੁਰਸੀ ਹਾਸਲ ਕਰਨ ਤੱਕ ਹੀ ਸੀਮਤ ਕੀਤਾ। ਉਨਾ ਬਾਦਲਾਂ ਨੂੰ ਕਿਹਾ ਕਿ ਹੁਣ ਜੇਕਰ ਥੋੜੀ ਜਿੰਨੀ ਵੀ ਜ਼ਮੀਰ ਹੈ ਤਾਂ ਉਹ ਸਾਰੇ ਅਹੁਦੇ ਛੱਡ ਕੇ ਘਰ ਬੈਠ ਜਾਣ ।ਬਾਦਲਾਂ ਪੰਥ ਤੇ ਗ੍ਰੰਥ ਦਾ ਸਿਧਾਂਤ ਛੱਡ ਦਿਤਾ ਹੈ।ਇਹ ਕੁਰਸੀ ਲਈ ਮਨਮਤ ਕਰਦੇ ਹਨ।ਇਹ ਅੰਧ-ਵਿਸ਼ਵਾਸ਼ ਚ ਭਰੇ ਹਨ।ਮੜੀਆਂ-ਮਸਾਣਾਂ ਨੂੰ ਪੂਜਦੇ ਤੇ ਹਵਨ ਕਰਵਾਂਉਦੇ ਹਨ।

ਸਿੱਖ ਕੌਮ ਦੀਆਂ ਮੁਕੱਦਸ ਸੰਸਥਾਂਵਾਂ ਤੇ ਕਾਬਜ, ਬਾਦਲ ਪਰਿਵਾਰ, ਹਕੂਮਤ ਦੇ ਕਾਬਲ ਨਹੀਂਉਨਾ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਬਾਦਲਾਂ ਖਿਲਾਫ ਇਕ ਮੰਚ ਤੇ ਇਕੱਠੇ ਹੋਣ ਤਾਂ ਜੋ ਇਨਾ ਨੂੰ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਨਾ ਲੋਟੂ ਟੋਲੇ ਤੋਂ ਮੁਕਤ ਕਰਵਾਇਆ ਜਾਵੇ । ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਕਿ ਇਨਾ ਸੌਦਾ-ਸਾਧ ਦੀਆਂ ਚੰਦ ਵੋਟਾਂ ਲੈ ਕੇ ਉਸ ਅੱਗੇ ਗੋਡੇ ਟੇਕਦਿਆਂ ਸਿੱਖ ਕੌਮ ਦਾ ਨਾ ਵਰਨਣਯੋਗ ਨੁਕਸਾਨ ਕੀਤਾ। ਸੌਦਾ-ਸਾਧ ਦੇ ਚੇਲਿਆਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 2007 ਚ ਸਵਾਂਗ ਰਚਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਕਟਹਿਰੇ ਚ ਖੜਾ ਕਰ ਦਿਤਾ ਹੈ ਕਿ ਇਸ ਕਾਂਡ ਲਈ ਉਹ ਜ਼ੁਮੇਵਾਰ ਹੈ।ਉਨਾ ਦੋਸ਼ ਲਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਸੌਦਾ-ਸਾਧ ਤੇ ਉਸ ਦੇ ਚੇਲਿਆਂ ਦੀ ਹਿਫਾਜ਼ਤ ਬਾਦਲਾਂ ਆਪਣੀ ਸਰਕਾਰ ਸਮੇਂ ਕੀਤੀ ।

ਸਾਬਕਾ ਸਪੀਕਰ ਨੇ ਅੱਗੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਬਾਦਲ ਸਰਕਾਰ ਵੇਲੇ ਹੋਈਆਂ , 328 ਪਾਵਨ ਸਰੂਪ ਗਾਇਬ ਹੋਏ । ਮੈਰਿਟ ਦੀ ਥਾਂ ਪ੍ਰਧਾਨ ਐਸ ਜੀ ਪੀ ਸੀ ਤੇ ਤਖਤਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ,ਗੋਲਕ ਦੀ ਲੁੱਟ ,ਗੁਰਦੁਆਰਾ ਪ੍ਰਬੰਧਾਂ ਵਿੱਚ ਨਿਘਾਰ ਆਉਣ ਨਾਲ ਪਤਿਤਪੁਣਾ ਹੱਤ ਤੋਂ ਜਿਆਦਾ ਵੱਧ ਚੁੱਕਾ ਹੈ । ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਸਿਰਫ ਪ੍ਰੈਸ ਨੋਟ ਤੱਕ ਸੀਮਤ ਹੋ ਕੇ ਰਹਿ ਚੁੱਕਾ ਹੈ, ਆਏ ਦਿਨ ਬੇਅਦਬੀਆਂ ਹੋ ਰਹੀਆਂ ਹਨ। ਇਨਾਂ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਹੈ ।

Leave a Reply

Your email address will not be published. Required fields are marked *