ਹੁਣ ਦਸਤਾਵੇਜ਼ ਵੈਰੀਫਿਕੇਸ਼ਨ ਲਈ ਖੁਦ ‘ਪਾਸਪੋਰਟ ਆਫਿਸ’ ਆਵੇਗਾ ਤੁਹਾਡੇ ਕੋਲ

 

ਪਾਸਪੋਰਟ ਬਣਵਾਉਣ ਵਾਲਿਆਂ ਲਈ ਖੁਸ਼ਖਬਰੀ ਹੈ। ਹੁਣ ਤੁਹਾਨੂੰ ਪਾਸਪੋਰਟ ਦਫ਼ਤਰ ਆਉਣ ਅਤੇ ਦਸਤਾਵੇਜ਼ ਅਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਦੀ ਕੋਈ ਲੋੜ ਨਹੀਂ ਹੋਵੇਗੀ। ਅਸਲ ਵਿਚ ਪਾਸਪੋਰਟ ਬਿਨੈਕਾਰਾਂ ਦੀ ਦਸਤਾਵੇਜ਼ ਤਸਦੀਕ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਗਾਜ਼ੀਆਬਾਦ ਵਿੱਚ ਬਾਇਓਮੈਟ੍ਰਿਕ ਮਸ਼ੀਨਾਂ ਅਤੇ ਤਿੰਨ ਮੈਂਬਰੀ ਸਟਾਫ ਨਾਲ ਲੈਸ ਇੱਕ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ।

ਜੇਕਰ ਤੁਸੀਂ ਗਾਜ਼ੀਆਬਾਦ, ਨੋਇਡਾ, ਅਲੀਗੜ੍ਹ, ਬਾਗਪਤ ਸਮੇਤ ਹੋਰ ਨੇੜਲੇ ਜ਼ਿਲ੍ਹਿਆਂ ਤੋਂ ਆਉਂਦੇ ਹੋ ਅਤੇ ਪਾਸਪੋਰਟ ਬਣਵਾਉਣਾ ਚਾਹੁੰਦੇ ਹੋ, ਤਾਂ ਹੁਣ ਤੁਹਾਡੇ ਲਈ ਇਹ ਕੰਮ ਆਸਾਨ ਹੋ ਜਾਵੇਗਾ। ਇਹ ਵੈਨ ਗਾਜ਼ੀਆਬਾਦ ਪਾਸਪੋਰਟ ਸੇਵਾ ਕੇਂਦਰ ਦੇ ਤਹਿਤ 13 ਜ਼ਿਲ੍ਹਿਆਂ ਦਾ ਦੌਰਾ ਕਰੇਗੀ ਅਤੇ ਪਾਸਪੋਰਟ ਬਿਨੈਕਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰੇਗੀ ਅਤੇ ਉਨ੍ਹਾਂ ਦੇ ਘਰ ਜਾ ਕੇ ਇਹ ਜ਼ਰੂਰੀ ਕੰਮ ਕਰੇਗੀ।

ਗਾਜ਼ੀਆਬਾਦ ਦੇ ਖੇਤਰੀ ਪਾਸਪੋਰਟ ਅਧਿਕਾਰੀ ਅਨੁਜ ਸਵਰੂਪ ਨੇ ਦੱਸਿਆ ਕਿ ਪਾਸਪੋਰਟ ਸੇਵਾ ਕੇਂਦਰ ‘ਚ ਹਰ ਰੋਜ਼ 1400 ਤੋਂ ਵੱਧ ਬਿਨੈਕਾਰ ਆਉਂਦੇ ਹਨ, ਜਦਕਿ 13 ਜ਼ਿਲ੍ਹਿਆਂ ‘ਚ ਹਰ ਰੋਜ਼ 50 ਤੋਂ 100 ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਕਿਹਾ, “ਪੈਂਡਿੰਗ ਕੇਸਾਂ ਦੇ ਮੱਦੇਨਜ਼ਰ, ਅਸੀਂ ਪਾਸਪੋਰਟ ਮੋਬਾਈਲ ਵੈਨ ਸੇਵਾ ਸ਼ੁਰੂ ਕੀਤੀ ਹੈ, ਜੋ ਇਨ੍ਹਾਂ ਜ਼ਿਲ੍ਹਿਆਂ ਵਿੱਚ ਜਾ ਕੇ ਸਥਾਨਕ ਪੱਧਰ ‘ਤੇ ਬਿਨੈਕਾਰਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਨੂੰ ਪੂਰਾ ਕਰੇਗੀ।”

ਇਹ ਵੈਨ ਇੱਕ ਮੋਬਾਈਲ ਪਾਸਪੋਰਟ ਸੇਵਾ ਕੇਂਦਰ ਵਜੋਂ ਕੰਮ ਕਰੇਗੀ, ਜਿਸ ਵਿੱਚ ਪ੍ਰਿੰਟਰ, ਕੰਪਿਊਟਰ, ਸਕੈਨਰ ਅਤੇ ਲਾਊਡਸਪੀਕਰ ਵਰਗੀਆਂ ਸਹੂਲਤਾਂ ਹੋਣਗੀਆਂ। ਇਸ ਦਾ ਉਦੇਸ਼ ਮੁੱਖ ਪਾਸਪੋਰਟ ਸੇਵਾ ਕੇਂਦਰ ਅਤੇ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰਾਂ (POPSK) ਵਿੱਚ ਭੀੜ ਨੂੰ ਘਟਾਉਣਾ ਹੈ।

Leave a Reply

Your email address will not be published. Required fields are marked *