Breaking: ਸਰਪੰਚੀ ਲਈ ਲੱਗੀ 2 ਕਰੋੜ ਦੀ ਬੋਲੀ

ਗੁਰਦਾਸਪੁਰ : ਬੀਤੇ ਦਿਨ ਸੰਗਰੂਰ ਤੋਂ ਸਰਬ ਸੰਮਤੀ ਨਾਲ ਸਰਪੰਚੀ ਲੈਣ ਲਈ 35 ਲੱਖ ਦੀ ਬੋਲੀ ਲੱਗਣ ਦੀ ਖਬਰ ਆਈ ਸੀ ਪਰ ਹੁਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼ਾਇਦ ਸਭ ਤੋਂ ਉੱਚੀ ਬੋਲੀ ਲੱਗ ਗਈ ਹੈ। ਇਹ ਬੋਲੀ ਦੋ ਕਰੋੜ ਰੁਪਏ ਦੀ ਹੈ ਪਰ ਉਹ ਫੈਸਲਾ ਹਾਲੇ ਵੀ ਨਹੀਂ ਹੋਇਆ ਹੈ। ਕੱਲ ਇਹ ਬੋਲੀ ਹੋਰ ਵੀ ਉੱਚੀ ਜਾਣ ਦੀ ਉਮੀਦ ਹੈ ਕਿਉਂਕਿ ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਕਹਿ ਰਿਹਾ ਦੋ ਕਰੋੜ ਦੀ ਬੋਲੀ ਦੇਣ ਵਾਲਾ ਆਤਮਾ ਸਿੰਘ ਕਹਿ ਰਿਹਾ ਹੈ ਕਿ ਇਸ ਤੋਂ ਵੀ ਉੱਪਰ ਜਾਣਾ ਪਿਆ ਤਾਂ ਜਾਵੇਗਾ।

ਬੋਲੀ ਦੇਣ ਵਾਲਿਆਂ ਵਿਚ ਬੀਜੇਪੀ ਦਾ ਪਰਨਾ ਗੱਲ ਵਿੱਚ ਪਾਈ ਆਤਮਾ ਸਿੰਘ ਪੁੱਤਰ ਵੱਸਣ ਸਿੰਘ  ,ਜਸਵਿੰਦਰ ਸਿੰਘ ਬੇਦੀ ਪੱਤਰ ਅਜੀਤ ਸਿੰਘ ,ਨਿਰਵੈਰ ਸਿੰਘ ਪੁੱਤਰ ਹਰਜੀਤ ਸਿੰਘ ਸ਼ਾਮਲ ਸਨ। ਬੋਲੀ ਦੇਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਸਮੈਂਟ ਕਰਵਾਈ ਗਈ ਪਰ ਕੋਈ ਆਮ ਆਦਮੀ ਪਾਰਟੀ ,ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਵਾਸਤੇ ਸਾਹਮਣੇ ਨਹੀਂ ਆਇਆ।

ਅਖੀਰ ਤਿੰਨਾਂ ਦਾਅਵੇਦਾਰਾਂ ’ਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾਈ ਤੇ ਸਾਹਮਣੇ ਵਾਲੇ ਪਾਸੇ ਤੋਂ ਜਸਵਿੰਦਰ ਸਿੰਘ ਬੇਦੀ ਨੇ ਜਦ ਇੱਕ ਕਰੋੜ ਦੀ ਬੋਲੀ ਦਿੱਤੀ ਤਾਂ ਆਤਮਾ ਸਿੰਘ ਨੇ ਸਿੱਧਾ ਹੀ ਦੋ ਕਰੋੜ ਦੀ ਬੋਲੀ ਲਗਾ ਦਿੱਤੀ ਜਿਸਤੋਂ ਬਾਅਦ ਅੱਜ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ। ਹੁਣ ਕੱਲ ਸਵੇਰ ਦਾ ਸਮਾਂ ਰੱਖਿਆ ਗਿਆ ਹੈ ਕਿ ਅਗਰ ਕਿਸੇ ਹੋਰ ਨੇ ਬੋਲੀ ਵਧਾਉਣੀ ਹੈ ਤਾਂ ਕੱਲ੍ਹ ਬੋਲੀ ਦੇ ਸਕਦਾ ਹੈ। ਹੁਣ ਦੇਖਣਾ ਹੋਏਗਾ ਕਿ ਅੱਜ ਕੋਈ ਦੋ ਕਰੋੜ ਤੋਂ ਬੋਲੀ ਵਧਾਉਂਦਾ ਹੈ ਜਾਂ ਨਹੀਂ ਪਰ ਫਿਰ ਆਤਮਾ ਸਿੰਘ ਦੀ ਬੋਲੀ ਆਖਰੀ ਬੋਲੀ ਹੋਏਗੀ। ਉਧਰ ਬੀਜੇਪੀ ਦੇ ਆਗੂ ਵਿਜੇ ਸੋਨੀ ਵੱਲੋਂ ਆਤਮਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਪੰਜਾਬ ਵਿੱਚ ਇੱਕ ਇੱਕ ਪਾਰਟੀ ਹੈ ਬੀਜੇਪੀ ਜੋ ਪੰਜਾਬ ਵਾਸੀਆਂ ਭਲੇ ਲਈ ਕੰਮ ਕਰ ਸਕਦੀ ਹੈ।

Leave a Reply

Your email address will not be published. Required fields are marked *