Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/nowhindustan/public_html/wp-includes/functions.php on line 6170
ਪ੍ਰਵਾਸੀ ਪੰਜਾਬੀ ਲੇਖਕ ਸ਼ਿਵਚਰਨ ਸਿੰਘ ਗਿੱਲ ਦੀਆਂ ਸਾਰੀਆਂ ਕਹਾਣੀਆਂ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ - Now Hindustan

ਪ੍ਰਵਾਸੀ ਪੰਜਾਬੀ ਲੇਖਕ ਸ਼ਿਵਚਰਨ ਸਿੰਘ ਗਿੱਲ ਦੀਆਂ ਸਾਰੀਆਂ ਕਹਾਣੀਆਂ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

 

ਲੁਧਿਆਣਾਃ 4 ਜੁਲਾਈ ਉਮਰ ਦਾ ਵੱਡਾ ਹਿੱਸਾ ਇੰਗਲੈਂਡ ਵਿੱਚ ਅਧਿਆਪਨ ਕਾਰਜ ਕਰਨ ਵਾਲੇ ਕਹਾਣੀਕਾਰ ਸ਼ਿਵਚਰਨ ਸਿੰਘ ਗਿੱਲ ਦੀਂਆਂ ਛੇ ਕਹਾਣੀ ਪੁਸਤਕਾਂ ਰੰਗ ਦਾ ਪੱਤਾ, ਖੂਹ ਦੀ ਮਿੱਟੀ,  ਮਰਦਾਵੀ ਔਰਤ, ਸਾਹਾਂ ਦਾ ਭਾਰ, ਖਰਾ ਖੋਟ, ਗਊ ਹੱਤਿਆ ਅਤੇ ਮਿੰਨੀ ਕਾਣੀਆਂ ਤੇ ਆਧਾਰਿਤ ਪੁਸਤਕ
“ਸ਼ਿਵਚਰਨ ਸਿੰਘ ਗਿੱਲ ਦੀਆਂ ਸਾਰੀਆਂ ਕਹਾਣੀਆਂ” ਨੂੰ ਅੱਜ ਪੰਜਾਬੀ ਲੋਕ ਵਿਰਾਸਤ ਅਕਾਡਮੀ  ਲੁਧਿਆਣਾ ਵੱਲੋਂ ਪ੍ਰੋ. ਗੁਰਭਜਨ ਸਿੰਘ ਗਿੱਲ, ਨਾਟਕ ਕਾਰ ਡਾ. ਪਾਲੀ ਭੁਪਿੰਦਰ ਸਿੰਘ, ਸ਼ਿਵਚਰਨ ਸਿੰਘ ਗਿੱਲ ਦੇ ਰੂਮੀ ਪਰਿਵਾਰ ਵੱਲੋਂ ਇੰਦਰਦੀਪ ਸਿੰਘ ਗਿੱਲ ਅਤੇ  ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਲੋਕ ਅਰਪਣ ਕੀਤੀ।
1090 ਪੰਨਿਆਂ ਦੀ ਇਸ ਵੱਡ ਆਕਾਰੀ ਪੁਸਤਕ ਬਾਰੇ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੂਮੀ ਦੇ ਜੰਮਪਲ ਸ. ਸ਼ਿਵਚਰਨ  ਸਿੰਘ ਗਿੱਲ ਪੰਜਾਬੀ ਪਰਵਾਸੀ ਕਹਾਣੀ ਦਾ ਸਮਰੱਥ ਤੇ ਪਹਿਲੀ ਪਰਵਾਸੀ ਪੀੜ੍ਹੀ ਦਾ ਬੁਲੰਦ ਚਿਹਰਾ ਹੈ।
ਉਸਨੇ ਪਰਵਾਸੀ ਜੀਵਨ ਦੀਆਂ ਗੁੰਝਲਾਂ, ਕਠਿਨਾਈਆਂ ਅਤੇ ਨਸਲਵਾਦ ਵਿਰੁੱਧ ਸੰਘਰਸ਼ ਸੰਘਰਸ਼ ਨੂੰ ਬਹੁਤ ਨੇੜਿਓਂ ਵੇਖਿਆ ਤੇ ਚਿਤਰਿਆ ਹੈ। ਉਸਦੇ ਪਾਤਰ ਮਨੋ – ਕਲਪਿਤ ਨਹੀਂ ਬਲਕਿ ਉਸ ਦੇ ਆਲੇ-ਦੁਆਲੇ ਵਿਚਰਦੇ ਜਿਉਂਦੇ ਜਾਗਦੇ ਮਰਦ ਤੇ ਤ੍ਰੀਮਤਾਂ ਹਨ।
ਹਨ। ਉਸਦੀਆਂ ਕਹਾਣੀਆਂ ਪਰਵਾਸੀ ਜੀਵਨ ਦੇ ਕੌੜੇ ਯਥਾਰਥ ਦੀ ਤਰਜਮਾਨੀ ਕਰਦੀਆਂ ਹਨ। ਉਹ ਜਿਸ ਬਾਰੀਕੀ ਨਾਲ ਪਰਵਾਸੀ ਜੀਵਨ ਦੀ ਤਸਵੀਰ ਨਿਗਾਰੀ ਕਰਦਾ ਹੈ, ਉਹ ਬਹੁਤ ਹੀ ਕਲਾਤਮਿਕ ਅਤੇ ਸਮੇਂ ਦੇ ਹਾਣ ਦੀ ਹੁੰਦੀ
ਹੈ।
ਪ੍ਰੋ. ਗਿੱਲ ਨੇ ਕਿਹਾ ਕਿ ਉਮਰ ਦਾ ਵੱਡਾ ਹਿੱਸਾ ਵਲਾਇਤ ਵਿੱਚ ਗੁਜ਼ਾਰਨ ਕਰਕੇ  ਸ਼ਿਵਚਰਨ ਸਿੰਘ ਗਿੱਲ ਨੇ ਆਪਣੇ ਸਿਰਜਣਾਤਮਕ ਅਮਲ ਦੇ ਸਹਾਰੇ ਪਰਵਾਸੀ ਪੰਜਾਬੀ ਕਹਾਣੀ ਦੀ ਬੁੱਕਲ਼ ਨੂੰ ਵਿਸ਼ਾਲ ਕੀਤਾ ਹੈ।
ਉਸਦੇ ਭਾਵੇਂ ਹੁਣ ਤੱਕ ਵੱਖ ਵੱਖ ਸਮੇਂ ਤੇ ‘ਰੰਗ ਦਾ ਪੱਤਾ’, ‘ਖੂਹ ਦੀ ਮਿੱਟੀ’, ‘ਮਰਦਾਵੀਂ ਔਰਤ’, ‘ਸਾਹਾਂ ਦਾ ਭਾਰ’, ‘ਖਰਾ ਖੋਟ’, ‘ਗਊ ਹੱਤਿਆ’ ਆਦਿ ਕਹਾਣੀ ਸੰਗ੍ਰਹਿ ਛਪੇ ਹਨ। ਇਸ ਪੁਸਤਕ ਨੂੰ ਸ਼ਿਵਚਰਨ ਸਿੰਘ ਗਿੱਲ ਜੀ ਦੀ ਬੇਟੀ ਸਰਦਾਰਨੀ ਸ਼ਿਵਦੀਪ ਕੌਰ ਢੇਸੀ ਨੇ ਸੰਪਾਦਿਤ ਕਰਕੇ ਪਰਵਾਸੀ ਪੰਜਾਬੀ ਸਾਹਿੱਤ ਨੂੰ ਵਡਮੁੱਲਾ ਤੋਹਫ਼ਾ ਦਿੱਤਾ ਹੈ।
ਡਾ. ਪਾਲੀ ਭੁਪਿੰਦਰ ਸਿੰਘ ਨੇ ਕਿਹਾ ਕਿ ਸ਼ਿਵਚਰਨ ਸਿੰਘ ਗਿੱਲ ਸਾਹਿਬ ਦੇ ਪਰਿਵਾਰ ਵੱਲੋਂ ਸਾਰੀਆਂ ਕਹਾਣੀਆਂ ਨੂੰ ਇੱਕੋ ਜਿਲਦ ਵਿੱਚ ਇਕੱਤਰ ਕਰਕੇ ਬਹੁਤ ਸਲਾਹੁਣਯੋਗ ਕਾਰਜ ਕੀਤਾ ਹੈ। ਇਹ ਪੁਸਤਕ ਭਵਿੱਖ ਦੇ ਖੋਜ ਵਿਦਿਆਰਥੀਆਂ ਲਈ ਸਹਾਇਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਾਇਬਰੇਰੀ ਵਿੱਚ ਇਸ ਪੁਸਤਕ ਨੂੰ ਰੱਖਿਆ ਜਾਵੇਗਾ।
ਹੁਣ ਪਾਠਕ ਸ਼ਿਵਚਰਨ ਸਿੰਘ ਗਿੱਲ ਦੀਆਂ ਸਾਰੀਆਂ ਕਹਾਣੀਆਂ ਇਸ ਵੱਡ ਆਕਾਰੀ ਪੁਸਤਕ ਰਾਹੀਂ ਪੜ੍ਹ ਸਕਣਗੇ। ਪੰਜਾਬ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਬਦੇਸ਼ਾਂ ਵਿੱਚ ਸਾਹਿੱਤ ਰਚਨਾ ਕਰਨ ਵਾਲੇ ਲੇਖਕ ਆਪਣੇ ਵਤਨ ਦੇ ਬਿਨ ਤਨਖਾਹੋਂ ਰਾਜਦੂਤ ਹੁੰਦੇ ਹਨ। ਇੰਗਲੈਂਡ ਵੱਸਦਿਆਂ ਸ. ਸ਼ਿਵਚਰਨ ਸਿੰਘ ਗਿੱਲ ਜੀ ਨੇ ਵੀ ਆਪਣੀਆਂ ਲਿਖਤਾਂ ਰਾਹੀਂ ਇਹੀ ਕਾਰਜ ਕੀਤਾ ਹੈ। ਉਨ੍ਹਾਂ ਇਸ ਵੱਡੀ ਪੁਸਤਕ ਦੇ ਪ੍ਰਕਾਸ਼ਨ ਲਈ ਸੁਖਵਿੰਦਰ ਸੁੱਖੀ ਮਾਲਕ ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ ਨੂੰ ਵੀ ਮੁਬਾਰਕ ਦਿੱਤੀ ਜਿੰਨ੍ਹਾਂ ਨੇ ਬੜੀ ਮਿਹਨਤ ਨਾਲ ਇਸ ਪੁਸਤਕ ਨੂੰ ਵਿਉਂਤਿਆਂ ਕੇ ਬਹੁਤ ਵਧੀਆ ਅੰਦਾਜ਼ ਵਿੱਚ ਪ੍ਰਕਾਸ਼ਿਤ ਕੀਤਾ ਹੈ। ਸ਼ਿਵਚਰਨ ਸਿੰਘ ਗਿੱਲ ਪਰਿਵਾਰ ਵੱਲੋਂ ਰੂਮੀ ਵੀਸੀ ਸ. ਇੰਦਰਦੀਪ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਪੁਸਤਕ ਲੋਕ ਅਰਪਣ ਲਈ ਧੰਨਵਾਦ ਕੀਤਾ।
ਇਸ ਮੌਕੇ ਡਾ. ਨਰੇਸ਼ ਕੁਮਾਰ ਪ੍ਰੋਫੈਸਰ ਤੇ ਮੁਖੀ ਪੰਜਾਬੀ ਤੇ ਡੋਗਰੀ ਵਿਭਾਗ ਸੈਂਟਰਲ ਯੂਨੀਵਰਸਿਟੀ ਧਰਮ ਸ਼ਾਲਾ(ਰਿਮਾਚਲ ਪ੍ਰਦੇਸ਼) ਦੀ ਮੁਲਾਕਾਤਾਂ ਤੇ ਆਧਾਰਿਤ ਕਿਤਾਬ “ਲੇਖਕ ਵੇਲ਼ਾ” ਤੇ ਡਾ. ਲਖਵਿੱਦਰ ਸਿੰਘ ਜੌਹਲ  ਦੀ ਸੰਪਾਦਨਾ ਹੋਠ ਛਪਦੇ ਸਾਹਿੱਤਕ ਪੱਤਰ ਕਾਵਿ ਲੋਕ ਦੇ ਸੁਰਜੀਤ ਰਾਮਪੁਰੀ ਵਿਸ਼ੇਸ਼  ਅੰਕ ਦੀਆਂ ਕਾਪੀਆਂ ਵੀ ਦੇਹਾਂ ਮਹਿਮਾਨਾਂ ਨੂੰ ਭੇਂਟ ਕੀਤੀਆਂ।

Leave a Reply

Your email address will not be published. Required fields are marked *