Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/nowhindustan/public_html/wp-includes/functions.php on line 6170
ਚੰਡੀਗੜ੍ਹ ਦਾ ਵਧਿਆ ਮਾਣ, ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਸੰਸਦ ਦੀ ਸਥਾਈ ਕਮੇਟੀ ਦੇ ਮੈਂਬਰ ਨਿਯੁਕਤ - Now Hindustan

ਚੰਡੀਗੜ੍ਹ ਦਾ ਵਧਿਆ ਮਾਣ, ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਸੰਸਦ ਦੀ ਸਥਾਈ ਕਮੇਟੀ ਦੇ ਮੈਂਬਰ ਨਿਯੁਕਤ

 

ਚੰਡੀਗੜ੍ਹ ਦਾ ਵਧਿਆ ਮਾਣ, ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਸੰਸਦ ਦੀ ਸਥਾਈ ਕਮੇਟੀ ਦੇ ਮੈਂਬਰ ਨਿਯੁਕਤ

ਚੰਡੀਗੜ੍ਹ ਤੋਂ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੂੰ ਸਿੱਖਿਆ, ਇਸਤਰੀ, ਬਾਲ, ਨੌਜਵਾਨਾਂ ਤੇ ਖੇਡਾਂ ਦੀ ਸੰਸਦ ਦੀ ਸਥਾਈ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਕਮੇਟੀ ਦੇ ਮੈਂਬਰ ਵਜੋਂ ਸਤਨਾਮ ਸਿੰਘ ਸੰਧੂ ਵੱਖ-ਵੱਖ ਮੰਤਰਾਲਿਆਂ ਦੇ ਕੰਮਕਾਜ ਦੀ ਨਿਗਰਾਨੀ ਲਈ ਮੁੱਖ ਭੂਮਿਕਾ ਨਿਭਾਉਣਗੇ, ਜਿਸ `ਚ ਸੰਸਦ ਵਿੱਚ ਪੇਸ਼ ਕੀਤੇ ਗਏ ਬਿੱਲਾਂ ਦੀ ਜਾਂਚ ਕਰਨਾ ਅਤੇ ਉਨ੍ਹਾਂ ਨੂੰ ਸੂਚਿਤ ਕਰਨਾ ਅਤੇ ਬਿਲਾਂ ਵਿੱਚ ਲਿਖੇ ਵੱਖ-ਵੱਖ ਮੁੱਦਿਆਂ `ਤੇ ਵਿਸਤ੍ਰਿਤ ਸਿਫ਼ਾਰਸ਼ ਕਰਨਾ ਵੀ ਸ਼ਾਮਲ ਹੈ। ਇਹ ਕਮੇਟੀ ਕਾਨੂੰਨੀ ਰੁਕਾਵਟਾਂ ਨੂੰ ਦੂਰ ਕਰਨ ਲਈ ਸਹਿਮਤੀ ਬਣਾਉਣ ਵਿੱਚ ਮਦਦ ਕਰਦੀ ਹੈ। ਕਮੇਟੀਆਂ ਦੇ ਨਤੀਜੇ  ਰਿਪੋਰਟ ਦੇ ਰੂਪ ਵਿੱਚ ਪੇਸ਼ ਕੀਤੇ ਜਾਂਦੇ ਹਨ ਜੋ ਰਿਪੋਰਟ ਸੰਸਦ ਵਿੱਚ ਪੇਸ਼ ਕੀਤੀ ਜਾਂਦੀ ਹੈ। ਕਮੇਟੀ `ਚ ਸਤਨਾਮ ਸਿੰਘ ਸੰਧੂ ਨੂੰ ਮੈਂਬਰ ਬਣਾਇਆ ਗਿਆ ਹੈ, ਜਿਸ ਦਾ ਮੁੱਖ ਮਕਸਦ ਸਿੱਖਿਆ, ਇਸਤਰੀ, ਬਾਲ, ਨੌਜਵਾਨਾਂ ਅਤੇ ਖੇਡਾਂ ਦੇ ਮੁੱਦਿਆਂ ਨਾਲ ਨਜਿੱਠਣਾ ਹੈ।

ਇਸ ਕਮੇਟੀ ਦੇ ਚੇਅਰਮੈਨ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ, ਮੈਂਬਰ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ, ਮੈਂਬਰ ਸੁਨੇਤਰਾ ਅਜੀਤ ਪਵਾਰ ਆਦਿ ਹਨ। ਇਸ ਕਮੇਟੀ ਦੀ ਪਹਿਲੀ ਮੀਟਿੰਗ 9 ਅਕਤੂਬਰ 2024 ਨੂੰ ਹੋਵੇਗੀ।ਇਸ ਕਮੇਟੀ ਵਿਚ 31 ਸੰਸਦ ਮੈਂਬਰ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿਚ 21 ਲੋਕ ਸਭਾ ਮੈਂਬਰ ਤੇ 11 ਰਾਜ ਸਭਾ ਮੈਂਬਰ ਹਨ।

ਇਸ ਸਬੰਧੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ, “  ਮੋਦੀ ਸਰਕਾਰ ਵੱਲੋਂ  ਸਿੱਖਿਆ, ਇਸਤਰੀ, ਬਾਲ, ਨੌਜਵਾਨਾਂ ਅਤੇ ਖੇਡ ਸਬੰਧਤ ਵਿਭਾਗ ਸੰਸਦ ਦੀ ਸਥਾਈ ਕਮੇਟੀ ਦੇ ਮੈਂਬਰ ਵਜੋਂ ਚੋਣ ਕੀਤੇ ਜਾਣ ਲਈ ਬਹੁਤ ਹੀ ਧੰਨਵਾਦੀ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਜਿੰਮੇਵਾਰੀ ਮੇਰੇ ਮੋਢਿਆਂ `ਤੇ ਪਾਈ ਹੈ ਉਸ ਨੂੰ ਮੈਂ ਮਿਹਨਤ, ਲਗਨ, ਜਿੰਮੇਂਵਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ।ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਇਹ ਮੇਰੀ ਜਿੰਮੇਂਵਾਰੀ ਹੈ ਤੇ ਮੈਂ ਆਮ ਜਨਤਾ ਲਈ ਕੰਮ ਕਰਦਾ ਰਹਾਂਗਾ। ਇਸ ਦੇ ਨਾਲ ਹੀ ਮੈਂ ਆਪਣੇ ਰਾਸ਼ਟਰ ਦੇ ਨਿਰਮਾਣ ਵਿਚ ਆਪਣਾ ਯੋਗਦਾਨ ਪਾਵਾਂਗਾ।

Leave a Reply

Your email address will not be published. Required fields are marked *