
ਲੁਧਿਆਣਾ ਦੇ ਜਸਪਾਲ ਬਾਂਗੜ ਰੋਡ ‘ਤੇ ਇਕ ਐਲਪੀਜੀ ਗੈਸ ਡਿਲੀਵਰੀ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰਦਿਆਂ ਭਿਆਨਕ ਹਾਦਸਾ ਕਰ ਦਿੱਤਾ। ਇਸ ‘ਚ 7 ਤੋਂ 8 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ‘ਚ ਇਕ ਦਮਪਤੀ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਹਾਦਸਾ ਰਾਤ ਲਗਭਗ 7:30 ਵਜੇ ਲੋਹਾਰ ਪੁਲ ਦੇ ਕੱਟ ਦੇ ਨੇੜੇ ਹੋਇਆ। ਟਰੱਕ ਡਰਾਈਵਰ ਨੇ ਬੇਕਾਬੂ ਹੋ ਕੇ ਪਹਿਲਾਂ ਇਕ ਬੀਐਮਡਬਲਯੂ ਕਾਰ ਨੂੰ ਟੱਕਰ ਮਾਰੀ, ਫਿਰ ਉਸਨੂੰ ਘਸੀਟਦਿਆਂ ਅੱਗੇ ਲੈ ਗਿਆ। ਇਸ ਦੌਰਾਨ ਦੋ ਮੋਟਰਸਾਈਕਲਾਂ,

ਇਕ ਸਵਾਰੀਆਂ ਨਾਲ ਭਰਿਆ ਆਟੋ ਤੇ ਇਕ ਹੋਰ ਕਾਰ ਨੂੰ ਵੀ ਟੱਕਰ ਹੋਈ। ਆਟੋ ਪਲਟ ਜਾਣ ਕਾਰਨ ਕਈ ਲੋਕਾਂ ਨੂੰ ਚੋਟਾਂ ਆਈਆਂ। ਬੀਐਮਡਬਲਯੂ ਕਾਰ ਤੇ ਮੋਟਰਸਾਈਕਲਾਂ ਬੁਰੀ ਤਰ੍ਹਾਂ ਨੁਕਸਾਨੀ ਹੋਈਆਂ, ਜਦਕਿ ਹੋਰ ਕਾਰ ਦੀ ਡਿੱਕੀ ਟੁੱਟ ਗਈ।