Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/nowhindustan/public_html/wp-includes/functions.php on line 6170
ਵਿਧਾਇਕ ਪਰਾਸ਼ਰ ਨੇ ਟਰਾਂਸਪੋਰਟ ਨਗਰ ਅਤੇ ਟੈਕਸਟਾਈਲ ਕਲੋਨੀ ਵਿੱਚ ਨਵੇਂ ਬਣੇ ਜਨਤਕ ਪਖਾਨਿਆਂ ਦਾ ਕੀਤਾ ਉਦਘਾਟਨ - Now Hindustan

ਵਿਧਾਇਕ ਪਰਾਸ਼ਰ ਨੇ ਟਰਾਂਸਪੋਰਟ ਨਗਰ ਅਤੇ ਟੈਕਸਟਾਈਲ ਕਲੋਨੀ ਵਿੱਚ ਨਵੇਂ ਬਣੇ ਜਨਤਕ ਪਖਾਨਿਆਂ ਦਾ ਕੀਤਾ ਉਦਘਾਟਨ

 

ਲੁਧਿਆਣਾ, 18 ਸਤੰਬਰ: ਸਫਾਈ ਵਿੱਚ ਸੁਧਾਰ ਲਿਆਉਣ ਅਤੇ ਖੁੱਲੇ ਵਿੱਚ ਪਿਸ਼ਾਬ ਕਰਨ ਦੀ ਸਮੱਸਿਆ ਨੂੰ ਰੋਕਣ ਦੇ ਉਦੇਸ਼ ਨਾਲ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਬੁੱਧਵਾਰ ਨੂੰ ਟਰਾਂਸਪੋਰਟ ਨਗਰ ਅਤੇ ਟੈਕਸਟਾਈਲ ਕਲੋਨੀ ਵਿੱਚ ਨਵੇਂ ਬਣੇ ਜਨਤਕ ਪਖਾਨਿਆਂ ਦਾ ਉਦਘਾਟਨ ਕੀਤਾ।

ਇਹ ਜਨਤਕ ਪਖਾਨੇ ਲਗਭਗ 91 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ ਹਨ। ਵਿਧਾਇਕ ਪਰਾਸ਼ਰ ਨੇ ਕਿਹਾ ਕਿ ਦੋਵੇਂ ਸਾਈਟਾਂ ਵਾਰਡ ਨੰਬਰ 30 ਅਧੀਨ ਆਉਂਦੀਆਂ ਹਨ ਅਤੇ ਟਰਾਂਸਪੋਰਟ ਨਗਰ, ਟੈਕਸਟਾਈਲ ਕਲੋਨੀ ਅਤੇ ਬਿਹਾਰੀ ਕਲੋਨੀ ਦੇ ਵਸਨੀਕਾਂ/ਮਜ਼ਦੂਰਾਂ ਨੂੰ ਇਸ ਦਾ ਲਾਭ ਮਿਲੇਗਾ।

ਵਿਧਾਇਕ ਪਰਾਸ਼ਰ ਨੇ ਕਿਹਾ ਕਿ ਇਸ ਨਾਲ ਸਵੱਛਤਾ ਨੂੰ ਉਤਸ਼ਾਹ ਮਿਲੇਗਾ ਅਤੇ ਖੁੱਲ੍ਹੇ ਵਿੱਚ ਪਿਸ਼ਾਬ ਕਰਨ ਦੀ ਸਮੱਸਿਆ ਨੂੰ ਖਤਮ ਕੀਤਾ ਜਾਵੇਗਾ। ਇਨ੍ਹਾਂ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ, ਖਾਸ ਕਰਕੇ ਮਹਿਲਾ ਵਰਕਰਾਂ ਨੂੰ ਲਾਭ ਮਿਲੇਗਾ। ਵਿਧਾਇਕ ਪਰਾਸ਼ਰ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਹਰ ਪਹਿਲੂ ‘ਤੇ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੁਧਿਆਣਾ ਕੇਂਦਰੀ ਹਲਕੇ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਪਹਿਲਾਂ ਹੀ ਮੁਕੰਮਲ ਕੀਤੇ ਜਾ ਚੁੱਕੇ ਹਨ।

Leave a Reply

Your email address will not be published. Required fields are marked *