Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/nowhindustan/public_html/wp-includes/functions.php on line 6170
ਚੌਂਕ ਵਿੱਚ ਮੌਜੂਦ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਮਹਿਲਾ ਨੂੰ ਬਚਾਇਆ - Now Hindustan

ਚੌਂਕ ਵਿੱਚ ਮੌਜੂਦ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਮਹਿਲਾ ਨੂੰ ਬਚਾਇਆ

 

ਸੱਸ ਤੋਂ ਪਰੇਸ਼ਾਨ ਮਹਿਲਾ ਨਹਿਰ ਵਿੱਚ ਮਾਰਨ ਚੱਲੀ ਸੀ ਛਾਲ

ਲੁਧਿਆਣਾ ਵਿੱਚ ਸੱਸ ਤੋਂ ਦੁਖੀ ਹੋ ਕੇ ਇੱਕ ਮਹਿਲਾ ਵੱਲੋਂ ਨਹਿਰ ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਮੌਕੇ ਤੇ ਮੌਜੂਦ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਲੋਕਾਂ ਦੀ ਮਦਦ ਨਾਲ ਬਚਾ ਲਿਆ।

ਚੌਂਕ ਵਿੱਚ ਮੌਜੂਦ ਟਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਦੱਸਿਆ ਹੈ ਕਿ ਉਹ ਡਿਊਟੀ ਤੇ ਤੈਨਾਤ ਸਨ ਕਿ ਅਚਾਨਕ ਇੱਕ ਮਹਿਲਾ ਨਹਿਰ ਵਿੱਚ ਛਾਲ ਮਾਰਨ ਲੱਗੀ ਉਹਨਾਂ ਨੇ ਤੁਰੰਤ ਉਸ ਨੂੰ ਰੋਕਿਆ ਅਤੇ ਲੋਕਾਂ ਦੀ ਮਦਦ ਨਾਲ ਉਸ ਨੂੰ ਸਮਝਾ ਕੇ ਸ਼ਾਂਤ ਕੀਤਾ। ਉਹਨਾਂ ਦੱਸਿਆ ਹੈ ਕਿ ਮਹਿਲਾ ਘਰੇਲੂ ਤੌਰ ਤੇ ਪਰੇਸ਼ਾਨ ਹੈ। ਫਿਲਹਾਲ ਪੀਸੀਆਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ

ਦੂਜੇ ਪਾਸੇ ਪੀੜਿਤ ਮਹਿਲਾ ਨੇ ਦੱਸਿਆ ਹੈ ਕਿ ਉਸ ਦੀ ਸੱਸ ਵੱਲੋਂ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮਹਿਲਾ ਦੱਸਿਆ ਕਿ ਉਹ ਮੈਡੀਕਲ ਲੈਬ ਦਾ ਕੰਮ ਕਰਦੀ ਹੈ ਅਤੇ ਹਮੇਸ਼ਾ ਉਸਦੀ ਸੱਸ ਕਿਸੇ ਨਾ ਕਿਸੇ ਬਹਾਨੇ ਨਾਲ ਉਸ ਨੂੰ ਤੰਗ ਪਰੇਸ਼ਾਨ ਕਰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਉਹਦਾ ਪੇਕਾ ਪਰਿਵਾਰ ਵੀ ਉਸਦਾ ਸਾਥ ਨਹੀਂ ਆਉਂਦਾ ਅਤੇ ਮਜਬੂਰਨ ਉਸ ਨੇ ਆਪਣੀ ਜ਼ਿੰਦਗੀ ਦਾ ਅੰਤ ਕਰਨ ਦਾ ਫੈਸਲਾ ਕੀਤਾ

Leave a Reply

Your email address will not be published. Required fields are marked *