ਸਰਬਸੰਮਤੀ ਨਾਲ ਚੁਣੀ ਪੰਚਾਇਤ, ਖੁਦ ਹੀ ਪਵਾਈਆਂ ਵੋਟਾਂ , ਪੀਪਿਆਂ ਨੂੰ ਬਣਾਇਆ ਬੈਲਟ ਬਾਕਸ


ਪਿੰਡ ਦਰਿਆਪੁਰ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਸੀ। ਇੱਕ ਵਾਰਡ ਵਿੱਚ ਸਰਬਸੰਮਤੀ ਨਾ ਹੋਣ ’ਤੇ ਪਿੰਡ ਵਾਸੀਆਂ ਨੇ ਪੰਚ ਦੀ ਚੋਣ ਲਈ 2 ਪੀਪਿਆਂ ’ਤੇ ਦੋਵੇਂ ਪੰਚ ਉਮੀਦਵਾਰਾਂ ਦੀਆਂ ਫੋਟੋਆਂ ਲਗਾ ਕੇ ਖ਼ੁਦ ਹੀ ਵੋਟਾਂ ਪਾ ਲਈਆਂ।
ਇੱਥੇ ਨਾ ਤਾਂ ਪੁਲੀਸ ਪ੍ਰਸ਼ਾਸਨ ਨੂੰ ਬੁਲਾਉਣ ਦੀ ਜ਼ਰੂਰਤ ਪਈ ਅਤੇ ਨਾ ਹੀ ਕੋਈ ਚੋਣ ਅਮਲਾ। ਇਸ ਦੌਰਾਨ ਹਰਬੰਸ ਸਿੰਘ ਨੂੰ 57 ਅਤੇ ਰਘਵੀਰ ਸਿੰਘ ਨੂੰ 94 ਵੋਟਾਂ ਮਿਲੀਆਂ, ਜਿਸ ਕਾਰਨ ਪੰਚ ਦੀ ਚੋਣ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਹੁਣ ਇਸ ਪਿੰਡ ਦੀ ਸਮੁੱਚੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ। ਜਿਸ ਦੀ ਪੂਰੇ ਪੰਜਾਬ ਵਿੱਚ ਚਰਚਾ ਹੋ ਰਹੀ ਹੈ।