Breaking news

ਲੁਧਿਆਣਾ ਦੇ ਹੋਟਲ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਗੁੰਡਾਗਰਦੀ

ਵਿਅਕਤੀ ਦੇ ਸਿਰ ਤੇ ਮਾਰੀਆ ਬੋਤਲਾਂ ਕੀਤੀ ਕੁੱਟਮਾਰ; ਉਸਦੇ ਭਰਾ ਦਾ ਖੋਇਆ ਹਥਿਆਰ

ਲੁਧਿਆਣਾ ਦੇ ਫਿਰੋਜਪੁਰ ਰੋਡ ਸਥਿਤ ਪੀਏਯੂ ਨੇੜੇ ਹੋਟਲ ਵਿੱਚ ਸ਼ਨੀਵਾਰ ਦੇ ਰਾਤ ਜਨਮ ਦਿਨ ਦੀ ਪਾਰਟੀ ਮਨਾ ਰਹੇ ਲੋਕਾਂ ਨਾਲ ਕੁਝ ਬਦਮਾਸ਼ਾਂ ਵੱਲੋਂ ਗੁੰਡਾਗਰਦੀ ਕੀਤੀ ਗਈ। ਬਦਮਾਸ਼ਾਂ ਨੇ ਇਸ ਦੌਰਾਨ ਕਰੀਬ ਛੇ ਮਹੀਨੇ ਦੀ ਬੱਚੀ ਦੇ ਪਿਤਾ ਨਾਲ ਕੁੱਟਮਾਰ ਕਰਨ ਸਣੇ ਉਸਦੇ ਸਿਰ ਤੇ ਬੋਤਲਾਂ ਵੀ ਮਾਰੀਆ। ਆਰੋਪ ਹੈ ਕਿ ਬਦਮਾਸ਼ਾਂ ਨੇ ਪੀੜਿਤ ਵਿਅਕਤੀ ਦੇ ਭਰਾ ਦਾ ਹਥਿਆਰ ਵੀ ਖੋਹ ਲਿਆ, ਜਿਸ ਬਾਅਦ ਵਿੱਚ ਪੁਲਿਸ ਨੇ ਵਾਪਸ ਕਰਵਾਇਆ। ਹਾਲਾਂਕਿ ਪੂਰੇ ਘਟਨਾਕ੍ਰਮ ਵਿਚਾਲੇ ਪੁਲਿਸ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ।
ਪੀੜਿਤ ਨੇ ਆਰੋਪ ਲਗਾਇਆ ਕਿ ਉਹ ਜਨਮ ਦਿਨ ਦੀ ਪਾਰਟੀ ਬਣਾ ਰਹੇ ਸਨ ਕਿ ਇਸ ਦੌਰਾਨ ਕੁਝ ਵਿਅਕਤੀ ਤੌਰ ਨਾਲ ਮਿਊਜਿਕ ਵਜਾਉਣ ਲੱਗੇ। ਜਿਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਸਿਰ ਤੇ ਬੋਤਲਾਂ ਵੀ ਮਾਰੀਆਂ। ਇਥੋਂ ਤੱਕ ਕਿ ਆਰੋਪੀਆ ਨੇ ਉਸਦੇ ਭਰਾ ਦਾ ਹਥਿਆਰ ਵੀ ਖੋਹ ਲਿਆ।
ਪੁਲਿਸ ਦੇ ਕਾਰਜ ਪ੍ਰਣਾਲੀ ਉੱਪਰ ਵੀ ਸਵਾਲ ਖੜੇ ਕਰਦੇ ਹੋਏ, ਪੀੜਿਤ ਨੇ ਆਰੋਪ ਲਗਾਇਆ ਕਿ ਜਿਨਾਂ ਪੁਲਿਸ ਵਾਲਿਆਂ ਵੱਲੋਂ ਹਥਿਆਰ ਵਾਪਸ ਕਰਵਾਇਆ ਗਿਆ ਉਹ ਹਮਲੇ ਵੇਲੇ ਮੌਕੇ ਤੇ ਸਿਵਲ ਵਰਦੀ ਵਿੱਚ ਮੌਜੂਦ ਸਨ, ਲੇਕਿਨ ਉਸ ਦੌਰਾਨ ਇਹਨਾਂ ਨੇ ਕੁਝ ਨਹੀਂ ਕੀਤਾ। ਜਿਹੜੇ ਬਾਅਦ ਵਿੱਚ ਪੁਲਿਸ ਦੀ ਵਰਦੀ ਪਾ ਕੇ ਘਟਨਾ ਵਾਲੀ ਥਾਂ ਤੇ ਪਹੁੰਚੇ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।

Leave a Response