

ਮਾਲਵਿੰਦਰ ਸਿੰਘ ਮਾਲੀ ਦੀ ਬੀਤੀ ਰਾਤ ਹੋਈ ਗ੍ਰਿਫਤਾਰੀ ਤੋਂ ਬਾਅਦ ਅੱਜ ਸਵੇਰੇ ਸਾਡੀ ਗੱਲ ਉਨਾਂ ਦੇ ਭਰਾ ਰਣਜੀਤ ਸਿੰਘ ਗਰੇਵਾਲ ਦੇ ਨਾਲ ਹੋਈ ਹੈ! ਉਹਨਾਂ ਵੱਲੋਂ ਦੱਸਿਆ ਗਿਆ ਹੈ ਹਾਲੇ ਤੱਕ ਪੰਜਾਬ ਪੁਲਿਸ ਵੱਲੋਂ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਬਾਰੇ ਕੋਈ ਵਧੇਰੇ ਜਾਣਕਾਰੀ ਜਿਵੇਂ ਕਿ ਐਫ ਆਈਆਰ ਦੀ ਕਾਪੀ ਤੱਕ ਪਰਿਵਾਰ ਨਾਲ ਸਾਂਝੀ ਨਹੀਂ ਕੀਤੀ ਗਈ ਹੈ ਪੁਲਿਸ ਪਾਰਟੀ ਵੱਲੋਂ ਪਰਿਵਾਰ ਦੇ ਬਾਰ-ਬਾਰ ਪੁੱਛਣ ਤੇ ਕੇਵਲ ਇਨਾ ਹੀ ਦੱਸਿਆ ਗਿਆ ਸਾਹਿਬ ਦੀ ਮਾਲੀ ਹੁਣਾਂ ਦੀ ਗ੍ਰਿਫਤਾਰੀ ਆਈਟੀ ਐਕਟ 2000 ਦੀ ਵਿਵਾਦਿਤ ਧਾਰਾ 67 ਹੇਠ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਮੋਹਾਲੀ ਦੇ ਸੀਆਈਏ ਸਟਾਫ ਲਿਜਾਇਆ ਜਾ ਰਿਹਾ ਹੈ! ਗ੍ਰਿਫਤਾਰੀ ਤੋਂ ਬਾਅਦ ਹੁਣ ਤੱਕ ਵੀ ਪੁਲਿਸ ਵੱਲੋਂ ਪਰਿਵਾਰ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਗਿਆ ਹੈ ਨਾ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਗਈ ਹੈ! ਨਾ ਹੀ ਪੁਲਿਸ ਵੱਲੋਂ ਇਹ ਦੱਸਿਆ ਗਿਆ ਹੈ ਕਿ ਕਿਸ ਇੰਟਰਵਿਊ ਜਾਂ ਸੋਸ਼ਲ ਮੀਡੀਆ ਪੋਸਟ ਦੇ ਅਧਾਰ ਤੇ ਇਹ ਗ੍ਰਿਫਤਾਰੀ ਕੀਤੀ ਗਈ ਹੈ! ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਲਈ ਪੁਲਿਸ ਦੀਆਂ ਚਾਰ ਟੀਮਾਂ ਲਗਾਈਆਂ ਗਈਆਂ ਸਨ। ਪਹਿਲਾਂ ਦੋ ਟੀਮਾਂ ਵੱਲੋਂ ਮੋਹਾਲੀ ਵਿਖੇ ਉਹਨਾਂ ਦੇ ਫਲੈਟ ਤੇ ਰੇਡ ਕੀਤੀ ਗਈ ਮਾਲਵਿੰਦਰ ਮਾਲੀ ਦੇ ਉੱਥੇ ਨਾ ਮਿਲਣ ਤੇ ਫਿਰ ਪੰਜਾਬ ਪੁਲਿਸ ਦੀ ਪਾਰਟੀ ਨੇ ਪਟਿਆਲਾ ਵਿਖੇ ਉਨਾਂ ਦੇ ਭਰਾ ਦੇ ਘਰ ਰੇਡ ਕੀਤੀ ! ਪੁਲਿਸ ਦੇ ਵਹੀਕਲਾਂ ਵਿੱਚ ਇੱਕ ਵਾਹਨ ਮੋਹਾਲੀ ਤੇ ਇੱਕ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਸੀ ! ਪਹਿਲਾਂ ਗੱਲ ਕਰਨ ਵਾਲਾ ਪੁਲਿਸ ਕਰਨ ਵਾਲੇ ਪੁਲਿਸ ਮੁਲਾਜ਼ਮ ਸਾਦੇ ਕੱਪੜਿਆਂ ਵਿੱਚ ਸਨ ਬਾਅਦ ਵਿੱਚ ਵੀ ਘਰ ਦੇ ਅੰਦਰ ਆ ਗਿਆ ਸੀ। ਹੁਣ ਪਰਿਵਾਰ ਵੱਲੋਂ ਵਕੀਲਾਂ ਦੀ ਰਾਏ ਨਾਲ ਅਦਾਲਤ ਦਾ ਦਰਵਾਜ਼ਾ ਖੜਕਾਉਣ ਬਾਰੇ ਤਿਆਰੀ ਕੀਤੀ ਜਾ ਰਹੀ ਹੈ! ਜ਼ਿਕਰਯੋਗ ਹੈ ਕਿ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਉਨਾਂ ਦੇ ਭਰਾ ਰਣਜੀਤ ਸਿੰਘ ਗਰੇਵਾਲ ਪਟਿਆਲਾ ਵਿਖੇ ਸਥਿਤ ਘਰ ਤੋਂ ਹੀ ਕੀਤੀ ਗਈ ਗਈ ਹੈ! ਪਟਿਆਲਾ ਵਿਖੇ ਉਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਵਿੱਚ ਕੀਤੇ ਜਾ ਰਹੇ ਸੈਮੀਨਾਰ ਵਿੱਚ ਬੁਲਾਰੇ ਦੇ ਵਜੋਂ ਭਾਗ ਲੈਣ ਲਈ ਆਏ ਸਨ !