Sports

ਜ਼ਿਲ੍ਹਾ ਪੱਧਰੀ ਵੱਖ-ਵੱਖ ਖੇਡਾਂ ‘ਚ ਅੱਜ ਫੱਸਵੇਂ ਮੁਕਾਬਲੇ ਹੋਏ

 

ਖੇਡਾਂ ਵਤਨ ਪੰਜਾਬ ਦੀਆਂ 2024 –
ਲੁਧਿਆਣਾ, 18 ਸਤੰਬਰ  ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2024 ਤਹਿਤ ਜਾਰੀ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ।

ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਜਿਲ੍ਹਾ ਪੱਧਰ ਖੇਡ ਮੁਕਾਬਲਿਆਂ ਦੀ 24 ਖੇਡਾਂ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਚੈੱਸ, ਫੁੱਟਬਾਲ, ਗੱਤਕਾ, ਹਾਕੀ, ਹੈਂਡਬਾਲ, ਜੂਡੋ, ਕਿੱਕ ਬਾਕਸਿੰਗ, ਕਬੱਡੀ ਨੈਸਨਲ, ਕਬੱਡੀ ਸਰਕਲ, ਖੋਹ-ਖੋਹ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ,ਸਾਫਟਬਾਲ, ਤੈਰਾਕੀ,ਟੇਬਲ ਟੈਨਿਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ, ਵੇਟਲਿਫਟਿੰਗ ਅਤੇ ਕੁਸਤੀ ਦੇ ਮੁਕਾਬਲੇ ਕਰਵਾਏ ਜਾਣੇ ਹਨ।

ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਖੇਡਾਂ ਦੇ ਤੈਅਸੁਦਾ ਸਡਿਊਲ ਅਨੁਸਾਰ 7 ਖੇਡਾਂ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ ਅਤੇ ਬੈਡਮਿੰਟਨ ਦੇ ਕਰਵਾਏ ਜਾ ਰਹੇ ਹਨ। ਉਨ੍ਹਾ ਅੱਜ ਦੇ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਲਾਅਨ ਟੈਨਿਸ ਅੰ14 ਲੜਕਿਆਂ ਦੇ ਹਾਰਵੈਸਟ ਲਾਅਨ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ ਵਿਖੇ ਹੋਏ ਫਾਈਨਲ ਮੁਕਾਬਲਿਆਂ ਵਿੱਚ ਫੈਜਲ ਨੇ ਪਹਿਲਾ, ਇਸਾਨ ਚੋਪੜਾ ਨੇ ਦੂਜਾ ਅਤੇ ਸਿਧਾਨ ਅਗਰਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ17 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ  ਕ੍ਰਿਸਨਾ ਛਾਬੜਾ ਨੇ ਪਹਿਲਾ, ਡੀਵੇਨ ਸਾਰਫ ਨੇ ਦੂਜਾ ਅਤੇ ਪੁਨੀਤ ਸੋਨੀ ਨੇ ਤੀਜਾ ਸਥਾਨਸ 41-50 ਮੈਨ ਗਰੁਪ ਦੇ ਮੁਕਾਬਲਿਆਂ ਵਿੱਚ – ਅਮਿਤ ਗੁਪਤਾ (1979)ਨੇ ਪਹਿਲਾ, ਅਮਿਤ ਗੁਪਤਾ (1981) ਨੇ ਦੂਜਾ ਅਤੇ ਅਮਨਪ੍ਰੀਤ ਸਿੰਘ ਨੇ ਤੀਜਾ ਸਥਾਨਸ 70 ਤੋਂ ਉਪਰ ਮੈਨ ਗਰੁੱਪ ਦੇ ਮੁਕਾਬਲਿਆਂ ਵਿੱਚ – ਗੁਰਦੀਪ ਸਿੰਘ (ਡੀ.ਆਈ.ਜੀ. ਰਿਟਾਇਰਡ) ਨੇ ਪਹਿਲਾ, ਜੁਗਲ ਕਿਸੋਰ ਸੋਮਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਾਸਕਟਬਾਲ ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਅੰ 14 ਗਰੁਪ ਵਿੱਚ – ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ, ਦੋਰਾਹਾ ਪਬਲਿਕ ਸਕੂਲ ਦੋਰਾਹਾ ਦੀ ਟੀਮ ਨੇ ਦੂਜਾ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਬੀ.ਆਰ ਐਸ.ਨਗਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ17 ਗਰੁੱਪ ਵਿੱਚ – ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ, ਖਾਲਸਾ ਕਲੱਬ ਦੀ ਟੀਮ ਨੇ ਦੂਜਾ ਅਤੇ ਦੋਰਾਹਾ ਪਬਲਿਕ ਸਕੂਲ ਦੋਰਾਹਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ21 ਗਰੁਪ ਵਿੱਚ – ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ, ਦੋਰਾਹਾ ਪਬਲਿਕ ਸਕੂਲ ਦੋਰਾਹਾ ਦੀ ਟੀਮ ਨੇ ਦੂਜਾ ਅਤੇ ਗੁਰੂ ਨਾਨਕ ਨੈਸਨਲ ਕਾਲਜ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਸਾਫਟਬਾਲ ਅੰ17 ਲੜਕੀਆਂ ਦੇ ਮੁਕਾਬਲਿਆਂ ਵਿੱਚ – ਸ.ਸ.ਸ. ਕਾਸਾਬਾਦ ਦੀ ਟੀਮ ਨੇ ਬੀ.ਸੀ.ਐਮ ਸਕੂਲ ਫੋਕਲ ਪੁਆਇੰਟ ਦੀ ਟੀਮ ਨੂੰ 15-0 ਦੇ ਫਰਕ ਨਾਲ ਸ ਕੋਚਿੰਗ ਸੈਂਟਰ ਮੱਲ੍ਹਾ ਦੀ ਟੀਮ ਨੇ ਦਸਮੇਸ ਸੀਨੀਅਰ ਸੈਕੰਡਰੀ ਸਕੂਲ ਦਸਮੇਸ ਨਗਰ ਦੀ ਟੀਮ ਨੂੰ 10-0 ਦੇ ਫਰਕ ਨਾਲ ਅਤੇ ਸਹੀਦ ਏ ਆਜਮ ਸੁਖਦੇਵ ਥਾਪਰ ਸ.ਸ.ਸ ਸਕੂਲ ਭਰਤ ਨਗਰ ਦੀ ਟੀਮ ਨੇ ਸ. ਕੰਨਿਆ ਸੀਨੀਯ ਸੈਕੰਡਰੀ ਸਕੂਲ ਗਿੱਲ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ।

ਬੈਡਮਿੰਟਨ ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਅੰ14 ਗਰੁਪ ਵਿੱਚ – ਕਾਮਿਲ ਸਭਰਵਾਲ ਨੇ ਪਹਿਲਾ, ਸਮਾਇਰਾ ਅਗਰਵਾਲ ਨੇ ਦੂਜਾ ਅਤੇ ਅਨਿਸਕਾ ਥੋਲਾਡੂ ਨੇ ਤੀਜਾ ਸਥਾਨਸ ਅੰ17 ਵਿੱਚ – ਗੁਰਸਿਮਰਤ ਕੌਰ ਚਾਹਲ ਨੇ ਪਹਿਲਾ, ਅਨੰਨਿਆ ਨਿਝਾਵਨ ਨੇ ਦੂਜਾ ਅਤੇ ਮੰਨਤਪ੍ਰੀਤ ਕੌਰ ਨੇ ਤੀਜਾ ਸਥਾਨਸ ਅੰ21 ਗਰੁਪ ਵਿੱਚ – ਅਨੁਪਮਾ ਨੇ ਪਹਿਲਾ, ਪ੍ਰਭਲੀਨ ਕੌਰ ਨੇ ਦੂਜਾ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨਸ 31-40 ਗਰੁੱਪ ਵਿੱਚ – ਸਰੁਤੀ ਮੋਂਗਾ ਨੇ ਪਹਿਲਾ, ਖੁਸ਼ਮਿੰਦਰਜੀਤ ਕੌਰ ਨੇ ਦੂਜਾ ਅਤੇ ਰਜਨੀ ਨੇ ਤੀਜਾ ਸਥਾਨਸ41-50 ਗਰੁੱਪ ਵਿੱਚ -ਗਗਨ ਗਰਗ ਨੇ ਪਹਿਲਾ, ਤਨਵੀਰ ਕੌਰ ਨੇ ਦੂਜਾ ਅਤੇ ਮਨਦੀਪ ਕੌਰ ਨੇ ਤੀਜਾ ਸਥਾਨਸ51-60 ਗਰੁੱਪ ਵਿੱਚ – ਰਵਿੰਦਰ ਕੌਰ ਨੇ ਪਹਿਲਾ, ਹਰਜਿੰਦਰ ਕੌਰ ਨੇ ਦੂਜਾ ਅਤੇ ਮਿਨਾਕਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Leave a Response