ਦੋ ਦਿਨਾਂ ਚ ਲੜਾਈ ਦੌਰਾਨ ਜਖਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ; ਜਾਂਚ ਵਿੱਚ ਜੁੱਟੀ ਪੁਲਿਸ; CCTV ਵੀਡੀਓ ਆਈ ਸਾਹਮਣੇ


ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਨੇੜੇ ਫਤਿਹ ਜੰਗ ਮੁਹੱਲੇ ਵਿੱਚ ਦੇਰ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਦੌਰਾਨ ਤੇਜਧਾਰ ਹਥਿਆਰਾਂ ਦੇ ਹਮਲੇ ਕਾਰਨ ਜਖਮੀ ਹੋਏ ਇੱਕ ਨੌਜਵਾਨ ਦੇ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਨ ਦਲੀਪ ਸਿੰਘ ਕਾਕਾ ਵਜੋਂ ਹੋਈ ਹੈ।ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਵੱਡੇ ਭਰਾ ਅਤੇ ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਉਹ ਝੂਲਿਆਂ ਦਾ ਕੰਮ ਕਰਦਾ ਸੀ ਅਤੇ ਇਥੇ ਆਪਣੇ ਦੋਸਤ ਕੋਲ ਆਉਂਦਾ ਸੀ। ਉਹਨਾਂ ਦੱਸਿਆ ਕਿ ਆਰੋਪੀਆਂ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਸੀ।ਪੁਲਿਸ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਪੁਰਾਣੀ ਰੰਜੀ ਸੀ। ਇਹਨਾਂ ਦਾ ਬੀਤੇ ਸਮੇਂ ਦੌਰਾਨ ਆਪਸੀ ਵਿਵਾਦ ਵੀ ਹੋਇਆ ਸੀ। ਹਾਲਾਂਕਿ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਗੋਲੀ ਚਲਣ ਤੋਂ ਇਨਕਾਰ ਕੀਤਾ।