

ਸੱਸ ਤੋਂ ਪਰੇਸ਼ਾਨ ਮਹਿਲਾ ਨਹਿਰ ਵਿੱਚ ਮਾਰਨ ਚੱਲੀ ਸੀ ਛਾਲ
ਲੁਧਿਆਣਾ ਵਿੱਚ ਸੱਸ ਤੋਂ ਦੁਖੀ ਹੋ ਕੇ ਇੱਕ ਮਹਿਲਾ ਵੱਲੋਂ ਨਹਿਰ ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਮੌਕੇ ਤੇ ਮੌਜੂਦ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਲੋਕਾਂ ਦੀ ਮਦਦ ਨਾਲ ਬਚਾ ਲਿਆ।
ਚੌਂਕ ਵਿੱਚ ਮੌਜੂਦ ਟਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਦੱਸਿਆ ਹੈ ਕਿ ਉਹ ਡਿਊਟੀ ਤੇ ਤੈਨਾਤ ਸਨ ਕਿ ਅਚਾਨਕ ਇੱਕ ਮਹਿਲਾ ਨਹਿਰ ਵਿੱਚ ਛਾਲ ਮਾਰਨ ਲੱਗੀ ਉਹਨਾਂ ਨੇ ਤੁਰੰਤ ਉਸ ਨੂੰ ਰੋਕਿਆ ਅਤੇ ਲੋਕਾਂ ਦੀ ਮਦਦ ਨਾਲ ਉਸ ਨੂੰ ਸਮਝਾ ਕੇ ਸ਼ਾਂਤ ਕੀਤਾ। ਉਹਨਾਂ ਦੱਸਿਆ ਹੈ ਕਿ ਮਹਿਲਾ ਘਰੇਲੂ ਤੌਰ ਤੇ ਪਰੇਸ਼ਾਨ ਹੈ। ਫਿਲਹਾਲ ਪੀਸੀਆਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ
ਦੂਜੇ ਪਾਸੇ ਪੀੜਿਤ ਮਹਿਲਾ ਨੇ ਦੱਸਿਆ ਹੈ ਕਿ ਉਸ ਦੀ ਸੱਸ ਵੱਲੋਂ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮਹਿਲਾ ਦੱਸਿਆ ਕਿ ਉਹ ਮੈਡੀਕਲ ਲੈਬ ਦਾ ਕੰਮ ਕਰਦੀ ਹੈ ਅਤੇ ਹਮੇਸ਼ਾ ਉਸਦੀ ਸੱਸ ਕਿਸੇ ਨਾ ਕਿਸੇ ਬਹਾਨੇ ਨਾਲ ਉਸ ਨੂੰ ਤੰਗ ਪਰੇਸ਼ਾਨ ਕਰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਉਹਦਾ ਪੇਕਾ ਪਰਿਵਾਰ ਵੀ ਉਸਦਾ ਸਾਥ ਨਹੀਂ ਆਉਂਦਾ ਅਤੇ ਮਜਬੂਰਨ ਉਸ ਨੇ ਆਪਣੀ ਜ਼ਿੰਦਗੀ ਦਾ ਅੰਤ ਕਰਨ ਦਾ ਫੈਸਲਾ ਕੀਤਾ