

ਲੁਧਿਆਣਾ ਦੇ ਜਗਰਾਉਂ ਸਥਿਤ ਡੇਰਾ ਚਰਨ ਘਾਟ ਦੇ ਡੇਰਾ ਮੁਖੀ ਖਿਲਾਫ ਮੋਗਾ ਪੁਲਸ ਨੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। 6 ਮਈ ਨੂੰ ਡੇਰਾ ਚਰਨ ਘਾਟ ਮੁਖੀ ਬਲਵਿੰਦਰ ਸਿੰਘ 25 ਸਾਲਾ ਲੜਕੀ ਨੂੰ ਮੋਗਾ ਦੇ ਇੱਕ ਹੋਟਲ ਵਿੱਚ ਲੈ ਕੇ ਆਇਆ ਸੀ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਨੇ ਸ਼ਿਕਾਇਤ ‘ਚ ਦੱਸਿਆ ਕਿ ਕਰੀਬ 02 ਸਾਲ ਤੋਂ ਸਾਡਾ ਸਾਰਾ ਪਰਿਵਾਰ ਬਾਬਾ ਬਲਜਿੰਦਰ ਸਿੰਘ ਕੋਲ ਚਰਨ ਘਾਟ ਠਾਠ ਅਖਾੜੇ ਵਾਲੀ ਨਹਿਰ ਕੋਲ ਜਗਰਾਉਂ ਜਾਂਦੇ ਸੀ। ਮੇਰਾ ਵੱਡਾ ਭਰਾ ਸ਼ਮਸ਼ੇਰ ਸਿੰਘ 02 ਸਾਲ ਤੋਂ ਉਥੇ ਬਾਬਾ ਬਲਜਿੰਦਰ ਸਿੰਘ ਕੋਲ ਸੇਵਾ ਕਰਦਾ ਸੀ। ਜੋ ਕੁਝ ਸਮੇਂ ਤੋਂ ਘਰ ਵਿੱਚ ਕਲੇਸ਼ ਕਰਨ ਲਗ ਗਿਆ, ਤਾਂ ਮੈਨੂੰ ਬਾਬਾ ‘ਤੇ ਪੂਰਾ ਵਿਸ਼ਵਾਸ਼ ਹੋਣ ਕਾਰਨ ਮੈਂ ਅਪ੍ਰੈਲ ਮਹੀਨੇ ਘਰਦਿਆਂ ਤੋਂ ਚੋਰੀ ਬਾਬਾ ਬਲਜਿੰਦਰ ਸਿੰਘ ਕੋਲ ਆਪਣੇ ਭਰਾ ਵੱਲੋਂ ਘਰ ਵਿੱਚ ਲੜਾਈ ਝਗੜਾ ਤੇ ਕਲੇਸ਼ ਕਰਨ ਸਬੰਧੀ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਆਪਾ ਡਰੋਲੀ ਭਾਈ ਕੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਗੇ। ਬਾਬਾ ਬਲਜਿੰਦਰ ਸਿੰਘ ਨੇ ਮੇਰੇ ਭਰਾ ਜੋ ਗੁਰੂ ਘਰ ਉਹਨਾਂ ਕੋਲ ਸੇਵਾ ਕਰਦਾ ਸੀ ਨੂੰ 04/05/24 ਨੂੰ ਸੁਨੇਹਾ ਲਾਇਆ ਕਿ ਪਰਿਵਾਰ ਨੂੰ ਪ੍ਰਸ਼ਾਦਾ ਦੇ ਕੇ ਗੁਰੂ ਘਰ ਭੇਜਣਾ । ਜਿਸ ਤੇ 04/05/24 ਨੂੰ ਦੁਪਹਿਰ ਸਮੇਂ ਮੈਂ ਘਰੋਂ ਇਕੱਲੀ ਪ੍ਰਸ਼ਾਦਾ ਤਿਆਰ ਕਰਕੇ ਲੈ ਗਈ। ਜਿੱਥੇ ਬਾਬਾ ਬਲਜਿੰਦਰ ਸਿੰਘ ਨੇ ਕਿਹਾ ਕਿ 06/05/24 ਨੂੰ ਆਪਾਂ ਅਰਦਾਸ ਕਰਨ ਗੁਰੂ ਸਾਹਿਬ ਡਰੋਲੀ ਭਾਈ ਚਲਾਂਗੇ। ਜਿਸ ਤੇ ਮੈਂ ਮਿਤੀ 06/05/24 ਨੂੰ ਬਾਬਾ ਬਲਜਿੰਦਰ ਸਿੰਘ ਤੇ ਕਹਿਣ ‘ਤੇ ਗੁਰਦੁਆਰਾ ਚਰਨ ਘਾਟ ਠਾਠ ਚਲੀ ਗਈ ਅਤੇ ਕਰੀਬ 12 ਵਜੇ ਬਾਬਾ ਬਲਜਿੰਦਰ ਸਿੰਘ ਦੀ ਫਾਰਚੂਨਰ ਗੱਡੀ ਵਿੱਚ ਡੋਰਲੀ ਭਾਈ ਲਈ ਚੱਲ ਪਏ ਤਾਂ ਰਸਤੇ ਵਿੱਚ ਬਾਬਾ ਜਿਹਨਾਂ ਨਾਲ ਇੱਕ ਸੇਵਾਦਾਰ ਵੀ ਸੀ ਜਿਸ ਦਾ ਨਾਮ ਚਰਨਜੀਤ ਸੀ, ਨੇ ਗੱਡੀ ਕਿੰਗਡਮ ਹੋਟਲ ਮੋਗਾ ਮੂਹਰੇ ਰੋਕ ਲਈ ਅਤੇ ਕਹਿਣ ਲੱਗੇ ਵੀ ਪ੍ਰਸ਼ਾਦਾ ਛੱਕ ਕੇ ਅੱਗੇ ਚੱਲਾਂਗੇ ਜਿੱਥੇ ਬਾਬਾ ਬਲਜਿੰਦਰ ਸਿੰਘ ਨੇ ਆਪਣੇ ਸੇਵਾਦਾਰ ਚਰਨਜੀਤ ਨੂੰ ਗੱਡੀ ਵਿੱਚ ਭੇਜ ਦਿੱਤਾ ਤੇ ਮੈਨੂੰ ਆਪਣੇ ਨਾਲ ਕਮਰੇ ਵਿੱਚ ਲੈ ਗਏ ਤੇ ਕਹਿਣ ਲੱਗੇ ਆਪਾਂ ਭੋਜਨ ਕਰਕੇ ਵਾਪਸ ਚੱਲਦੇ ਹਾਂ ਲੇਕਿਨ ਜਦੋਂ ਹੀ ਕਮਰੇ ਵਿੱਚ ਲੈ ਕੇ ਗਏ ਉਦੋਂ ਹੀ ਦਰਵਾਜੇ ਦੀ ਕੰਡੀ ਲਗਾ ਲਈ। ਜਦੋਂ ਮੈਂ ਇਤਰਾਜ ਕੀਤਾ ਤਾਂ ਕਹਿਣ ਲੱਗੇ ਕਿ ਮੈਂ ਤੈਨੂੰ ਇੱਥੇ ਹੋਰ ਕੰਮ ਲਈ ਲੈ ਕੇ ਆਇਆ ਅਤੇ ਹਾਥਾਪਾਈ ਕਰਨ ਲੱਗੇ ਅਤੇ ਮੇਰੀ ਮਰਜੀ ਤੋਂ ਖਿਲਾਫ ਮੇਰੇ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਕੁੱਟਮਾਰ ਕੀਤੀ ਅਤੇ ਉਸ ਨੇ ਆਪਣੇ ਫੋਨ ਇਤਰਾਜ਼ਯੋਗ ਤਸਵੀਰਾਂ ਖਿੱਚੀ ਅਤੇ ਵੀਡੀਓ ਬਣਾਈ ਅਤੇ ਮੈਨੂੰ ਧਮਕੀ ਦਿੱਤੀ ਕਿ ਅਗਰ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਤੇਰੀਆਂ ਤਸਵੀਰਾਂ ਵਾਈਰਲ ਕਰ ਦੇਵਾਗਾ ਅਤੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਮੋਗਾ ਪੁਲਿਸ ਨੇ ਮਹਿਲਾ ਦੇ ਬਿਆਨ ਦਰਜ ਕਰਕੇ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਹਿਲਾ ਨੂੰ ਇਨਸਾਫ਼ ਦਵਾਉਣ ਅਤੇ ਮੁਲਜ਼ਮ ਬਾਬੇ ਨੂੰ ਸਖ਼ਤ ਸਜ਼ਾ ਦਵਾਉਣ ਦਾ ਭਰੋਸਾ ਦਿੱਤਾ ਹੈ।