Amritsar

ਲੋੜਵੰਦ ਤੇ ਹੁਸ਼ਿਆਰ ਵਿਿਦਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਸਟੇਸ਼ਨਰੀ ਵੰਡੀ

ਅੰਮ੍ਰਿਤਸਰ, 23 ਸਤੰਬਰ – ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਕੰਵਲਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਕੀਤੇ ਯਤਨਾਂ ਸਦਕਾ ਜ਼ਿਲ਼੍ਹੇ ਅੰਦਰ ਪ੍ਰਾਇਮਰੀ ਸਿੱਖਿਆ ਵਿੱਚ ਗੁਣਾਤਮਿਕ ਸੁਧਾਰ ਦਰਜ ਕੀਤਾ ਗਿਆ ਹੈ ਅਤੇ ਸਰਕਾਰੀ ਸਕੂਲਾਂ ਦੇ ਵਿਿਦਆਰਥੀ ਵੱਖ ਵੱਖ ਮੁਕਾਬਲਿਆਂ ਲਈ ਤਿਆਰੀ ਕਰ ਰਹੇ ਹਨ। ਸ. ਕੰਵਲਜੀਤ ਸਿੰਘ ਅੱਜ ਵੱਖ ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਅਚਨਚੇਤ ਜਾਂਚ ਕਰਨ ਉਪਰੰਤ ਸਰਕਾਰੀ ਐਲੀਮੈਂਟਰੀ ਸਕੂਲ ਨਿਊ ਮਾਡਲ ਟਾਊਨ ਵਿਖੇ ਸਕੂਲ ਅਧਿਆਪਕਾਂ ਤੇ ਵਿਿਦਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ।

ਸ. ਕੰਵਲਜੀਤ ਸਿੰਘ ਨੇ ਕਿਹਾ ਕਿ ਅਗਾਮੀ ਦਿਨਾਂ ਵਿੱਚ ਆਯੋਜਿਤ ਹੋ ਰਹੇ ਜਵਾਹਰ ਨਵੋਦਿਆ ਟੈਸਟ ਲਈ ਸਰਕਾਰੀ ਸਕੂਲਾਂ ਦੇ ਵਿਿਦਆਰਥੀਆਂ ਅੰਦਰ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਲਈ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲ ਅਧਿਆਪਕਾਂ ਵਲੋਂ ਵਿਿਦਆਰਥੀਆਂ ਦੀ ਤਿਆਰੀ ਕਰਵਾਈ ਜਾ ਰਹੀ ਹੈ। ਇਸ ਸਮੇਂ ਉਨ੍ਹਾਂ ਨੇ ਸਮੂਹ ਅਧਿਆਪਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਅਧਿਆਪਕ ਵਿਿਦਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਪ੍ਰਾਇਮਰੀ ਪੱਧਰ ਤੋਂ ਹੀ ਤਿਆਰ ਕਰਨ ਤਾਂ ਜੋ ਸਿਿਖਆਰਥੀਆਂ ਨੂੰ ਆਪਣੀ ਮੰਜਿਲ ਦੀ ਪਛਾਣ ਕਰਕੇ ਉਸਨੂੰ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਿਲ ਨਾ ਹੋਵੇ। ਇਸ ਮੌਕੇ ਸਕੂਲ ਦੇ ਲੋੜਵੰਦ, ਹੁਸ਼ਿਆਰ ਅਤੇ ਜਵਾਹਰ ਨਵੋਦਿਆ ਟੈਸਟ ਦੀ ਤਿਆਰੀ ਕਰ ਰਹੇ ਬੱਚਿਆਂ ਨੂੰ ਡੀ.ਈ.ਓ. ਕੰਵਲਜੀਤ ਸਿੰਘ, ਬੀ.ਈ.ਈ.ਓ. ਦਿਲਬਾਗ ਸਿੰਘ ਸਹਾਬਪੁਰਾ, ਸੀ.ਐਚ.ਟੀ. ਤਜਿੰਦਰ ਸਿੰਘ ਸੋਹੀ, ਹੈਡ ਟੀਚਰ ਰਾਮ ਸਿੰਘ, ਵਿਕਰਮਜੀਤ ਸਿੰਘ ਭੱਟੀ, ਕੰਵਲਜੀਤ ਸਿੰਘ, ਗੁਰਪ੍ਰੀਤ ਸਿੰਘ ਵਲੋਂ ਕਿਤਾਬਾਂ ਅਤੇ ਸਟੇਸ਼ਨਰੀ ਦੀ ਵੰਡ ਕੀਤੀ ਗਈ।

ਤਸਵੀਰ ਕੈਪਸ਼ਨ: ਸਰਕਾਰੀ ਐਲੀਮੈਂਟਰੀ ਸਕੂਲ ਨਿਊ ਮਾਡਲ ਟਾਊਨ ਵਿਖੇ ਵਿਿਦਆਰਥੀਆਂ ਨੂੰ ਮੁਫਤ ਸਟੇਸ਼ਨਰੀ ਵੰਡਣ ਮੌਕੇ ਡੀ.ਈ.ਓ. ਕੰਵਲਜੀਤ ਸਿੰਘ, ਬੀ.ਈ.ਈ.ਓ. ਦਿਲਬਾਗ ਸਿੰਘ, ਸਕੂਲ ਮੁਖੀ ਰਾਮ ਸਿੰਘ, ਤਜਿੰਦਰ ਸਿੰਘ ਸੋਹੀ ਅਤੇ ਹੋਰ

Leave a Response