Election 2024PunjabPunjab Panchayat Election 2024

ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਪਿੰਡ ਮੂਸਾ ਦੇ ਵਾਸੀਆਂ ਨੂੰ ਕੀਤੀ ਅਪੀਲ, ਕਿਹਾ- ਸਰਬ ਸੰਮਤੀ ਨਾਲ ਚੁਣੋ ਪੰਚਾਇਤ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡ ਦਾ ਸਰਪੰਚ ਕੋਈ ਵੀ ਚੁਣੋ, ਪਰ ਸਰਬ ਸੰਮਤੀ ਦੇ ਨਾਲ ਚੁਣ ਲਿਆ ਜਾਵੇ।

ਪੰਚਾਇਤੀ ਚੋਣਾਂ ਨੂੰ ਲੈ ਕੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿੱਚ ਪਿੰਡ ਵਾਸੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਸ਼ਾਮਿਲ ਹੋਏ।

ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡ ਦਾ ਸਰਪੰਚ ਕੋਈ ਵੀ ਚੁਣੋ, ਪਰ ਸਰਬ ਸੰਮਤੀ ਦੇ ਨਾਲ ਚੁਣ ਲਿਆ ਜਾਵੇ। ਉਹਨਾਂ ਕਿਹਾ ਕਿ ਅਜਿਹੀ ਪੰਚਾਇਤ ਪਿੰਡ ਵਾਸੀ ਮਿਲ ਕੇ ਚੁਣਨ ਤਾਂ ਕਿ ਉਹ ਪੰਚਾਇਤ ਪਿੰਡ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਦਾਖਲ ਨਾ ਹੋਣ ਦੇਵੇ ਅਤੇ ਪਿੰਡ ਵਾਸੀਆਂ ਦੇ ਛੋਟੇ ਮੋਟੇ ਮਸਲੇ ਖੁਦ ਹੀ ਸੁਲਝਾ ਲਵੇ। ਪਿੰਡ ਨੂੰ ਇੱਕ ਵਿਕਾਸ ਪੱਖੋਂ ਵਧੀਆ ਪਿੰਡ ਬਣਾਉਣ ਦੇ ਲਈ ਵੀ ਉਪਰਾਲੇ ਕਰੇ।

ਇਸ ਦੌਰਾਨ ਪਿੰਡ ਵਾਸੀਆਂ ਨੂੰ ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਇਹਨਾਂ ਚੋਣਾਂ ਦੇ ਦੌਰਾਨ ਕਿਸੇ ਵੀ ਪ੍ਰਕਾਰ ਦਾ ਨਸ਼ਾ ਜਿਵੇਂ ਸ਼ਰਾਬ ਜਾਂ ਹੋਰ ਕੋਈ ਨਸ਼ਾ ਨਾ ਵੰਡਿਆ ਜਾਵੇ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਜੋ ਉਹਨਾਂ ਨੂੰ ਹੁਣ ਤੱਕ ਪਿਆਰ ਦਿੱਤਾ ਗਿਆ ਹੈ। ਉਹ ਉਸ ਪਿਆਰ ਦੇ ਸਦਾ ਰਿਣੀ ਰਹਿਣਗੇ ਅਤੇ ਅੱਗੇ ਵੀ ਪਿੰਡ ਵਾਸੀਆਂ ਦੇ ਹਰ ਦੁੱਖ ਸੁੱਖ ਅਤੇ ਪਿੰਡ ਦੇ ਕੰਮਾਂ ਦੇ ਲਈ ਵੱਧ ਚੜ ਕੇ ਹਿੱਸਾ ਪਾਉਂਦੇ ਰਹਿਣਗੇ।

Leave a Response