

ਰਾਮ ਰਹੀਮ ਨੇ ਫਿਰ ਮੰਗੀ 20 ਦਿਨ ਦੀ ਪੈਰੋਲ
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਇਕ ਵਾਰ ਫਿਰ ਤੋਂ ਪੈਰੋਲ ਮੰਗੀ ਹੈ। ਉਸਨੂੰ 13 ਅਗਸਤ ਨੂੰ 21 ਦਿਨ ਦੀ ਫਰਲੋ ’ਤੇ ਜੇਲ੍ਹ ਵਿਚੋਂ ਰਿਹਾਅ ਕੀਤਾ ਗਿਆ ਸੀ।
ਰਾਮ ਰਹੀਮ ਨੂੰ 2017 ਵਿਚ ਆਪਣੀਆਂ ਦੋ ਸ਼ਰਧਾਲੂ ਕੁੜੀਆਂ ਨਾਲ ਜ਼ਬਰ ਜਨਾਹ ਕਰਨ ਦੇ ਮਾਮਲੇ ਵਿਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਹੁਣ ਤੱਕ ਰਾਮ ਰਹੀਮ 10 ਵਾਰ ਜੇਲ੍ਹ ਵਿਚੋਂ ਬਾਹਰ ਆ ਚੁੱਕਾ ਹੈ। ਉਸਨੇ 255 ਦਿਨ ਜਾਂ 8 ਮਹੀਨੇ ਜੇਲ੍ਹ ਵਿਚੋਂ ਬਾਹਰ ਬਿਤਾਏ ਹਨ। ਅਕਸਰ ਉਹ ਚੋਣਾਂ ਦੇ ਦਿਨਾਂ ਵਿਚ ਜੇਲ੍ਹ ਵਿਚੋਂ ਬਾਹਰ ਰਹਿੰਦਾ ਹੈ।