ਕੈਨੇਡਾ: ਕਿਊਬੈਕ ’ਚ ਸਿੱਖ ਸਰਕਾਰੀ ਅਧਿਕਾਰੀ ਨਹੀਂ ਪਾ ਸਕਣਗੇ ਦਸਤਾਰ, ਲੱਗੀ ਧਾਰਮਿਕ ਚਿੰਨਾਂ ’ਤੇ ਪਾਬੰਦੀ


ਕੈਨੇਡਾ: ਕਿਊਬੈਕ ’ਚ ਸਿੱਖ ਸਰਕਾਰੀ ਅਧਿਕਾਰੀ ਨਹੀਂ ਪਾ ਸਕਣਗੇ ਦਸਤਾਰ, ਲੱਗੀ ਧਾਰਮਿਕ ਚਿੰਨਾਂ ’ਤੇ ਪਾਬੰਦੀ
ਕੈਨੇਡਾ ਦੇ ਸੂਬੇ ਕਿਊਬੈਕ ਵਿਚ ਬਿੱਲ 21 ਰਾਹੀਂ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਧਾਰਮਿਕ ਚਿੰਨ੍ਹ ਪਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕਾਨੂੰਨ ਦੇ ਸੂਬਾਈ ਵਿਧਾਨ ਸਭਾ ਵਿਚ ਪਾਸ ਹੋਣ ਨਾਲ ਹੁਣ ਸਿੱਖ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਦਸਤਾਰ ਨਹੀਂ ਪਾ ਸਕਣਗੇ। ਸਿੱਖਾਂ ਤੋਂ ਇਲਾਵਾ ਮੁਸਲਿਮ ਹਿਜਾਬ ਨਹੀਂ ਪਾ ਸਕਣਗੇ ਤੇ ਯਹੂਦੀ ਕਿੱਪਾਹ ਨਹੀਂ ਪਾ ਸਕਣਗੇ।
ਇਸ ਵਿਵਾਦਗ੍ਰਸਤ ਬਿੱਲ ਦਾ ਮਕਸਦ ਸੂਬੇ ਵਿਚ ਧਰਮ ਨਿਰਪੱਖਤਾ ਨੂੰ ਉਤਸ਼ਾਹਿਤ ਕਰਨਾ ਹੈ ਤੇ ਇਹ ਨਿਯਮ ਅਧਿਆਪਕਾਂ, ਪੁਲਿਸ ਅਫਸਰਾਂ, ਜੱਜਾਂ ਤੇ ਸੂਬਾ ਸਰਕਾਰ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਲਾਗੂ ਹੋਣਗੇ।
ਕੈਨੇਡਾ ਵਿਚ ਸਿੱਖ ਭਾਈਚਾਰੇ ਲਈ ਇਹ ਬਿੱਲ ਬਹੁਤ ਵੱਡੀ ਸੱਟ ਹੈ ਕਿਉਂਕਿ ਇਹ ਧਾਰਮਿਕ ਆਜ਼ਾਦੀ ’ਤੇ ਹਮਲਾ ਮੰਨਿਆ ਜਾ ਰਿਹਾ ਹੈ। ਕੈਨੇਡਾ ਦੇ ਕਿਸੇ ਵੀ ਸਿੱਖ ਮੈਂਬਰ ਪਾਰਲੀਮੈਂਟ ਜਾਂ ਹੋਰ ਸਿੱਖ ਆਗੂਆਂ ਨੇ ਇਸ ਬਿੱਲ ਦਾ ਵਿਰੋਧ ਨਹੀਂ ਕੀਤਾ।