

ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ, ਲੰਘੀ 13 ਸਤੰਬਰ 2024 ਨੂੰ ਟੋਲ ਪਲਾਜਾ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸਨ ਸਿੰਘ ਲਾਡੀ ਵਾਸੀ ਢੈਂਠਲ ਨੂੰ ਕਿਸੇ ਵਿਅਕਤੀ ਵੱਲੋਂ ਗੈਂਗਸਟਰ ਦਾ ਨਾਮ ਲੈਕੇ 20 ਲੱਖ ਰੂਪੈ ਦੀ ਫਿਰੌਤੀ ਮੰਗੀ ਗਈ ਸੀ ਅਤੇ ਨਾ ਦੇਣ ਦੀ ਸੂਰਤ ਵਿੱਚ ਮਾਰਨ ਦੀ ਧਮਕੀ ਦਿੱਤੀ ਗਈ ਸੀ।
ਪੁਲਿਸ ਨੇ ਦੱਸਿਆ ਕਿ, ਇਸ ਕੇਸ ਨੂੰ ਟਰੇਸ ਕਰਨ ਲਈ ਐਸਪੀ ਯੁਗੇਸ ਸ਼ਰਮਾ, ਵੈਭਵ ਚੌਧਰੀ ASP ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਇਸ ਕੇਸ ਨੂੰ ਟ੍ਰੇਸ ਕਰਕੇ ਫਿਰੋਤੀ ਦੀ ਮੰਗ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਸਫ਼ਲਤਾ ਹਾਸਿਲ ਕੀਤੀ ਹੈ।
ਜਿਸ ਦੇ ਤਹਿਤ ਮਿਤੀ 28 ਸਤੰਬਰ 2024 ਨੂੰ ਸਨਪ੍ਰੀਤ ਸਿੰਘ ਉਰਫ਼ ਸੰਨੀ ਪੁੱਤਰ ਗੁਰਮੇਲ ਸਿੰਘ ਵਾਸੀ ਮਕਾਨ ਨੰਬਰ 189 ਵਾਰਡ ਨੰਬਰ 15 ਅਮਰਪੁਰਾ ਮੁਹੱਲਾ ਮੰਡੀ ਅਹਿਮਦਗੜ੍ਹ ਥਾਣਾ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਅਤੇ ਰੋਹਿਤ ਰਾਮ ਪੁੱਤਰ ਅਮਰਜੀਤ ਸਿੰਘ ਵਾਸੀ ਵਾਰਡ ਨੰਬਰ 06 ਨੇੜੇ ਰਾਮੇ ਵਾਲੀ ਖੂਹੀ ਲਹਿਰਾਗਾਗਾ ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਨੂੰ ਬੱਸ ਅੱਡਾ ਫ਼ਤਿਹਪੁਰ, ਸਮਾਣਾ ਪਟਿਆਲਾ ਰੋਡ ਤੋ ਗ੍ਰਿਫ਼ਤਾਰ ਕੀਤਾ ਗਿਆ ਹੈ।