

ਲੁਧਿਆਣਾ, 6 ਜੂਨ – ਲੁਧਿਆਣਾ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਇੱਕ ਹੋਰ ਪੁਲਾਂਘ ਪੁੱਟਦਿਆਂ, ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਵੱਲੋ ਲੁਧਿਆਣਾ ਸ਼ਹਿਰ ਦੇ ਡਰਾਈਵਰ ਭਰਾਵਾਂ ਲਈ ਮਹਿੰਦਰਾ ਕੰਪਨੀ ਅਤੇ ਥਿੰਕ ਗੈਸ ਦੀ ਵਿਸ਼ੇਸ਼ ਐਕਸਚੇਂਜ ਸਕੀਮ ਦਾ ਉਦਘਾਟਨ ਕੀਤਾ ਗਿਆ।
ਇਸ ਸਕੀਮ ਤਹਿਤ ਕੋਈ ਵੀ ਪੁਰਾਣਾ ਡੀਜ਼ਲ ਥ੍ਰੀ ਵ੍ਹੀਲਰ ਆਟੋ ਲਿਆਓ ਅਤੇ ਜ਼ੀਰੋ ਡਾਊਨ ਪੇਮੈਂਟ ਦੇ ਨਾਲ 21000/- ਰੁਪਏ ਤੱਕ ਦੇ ਲਾਭਾਂ ਦੇ ਨਾਲ ਕਾਰ ਪ੍ਰਾਪਤ ਕਰੋ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਦੇ ਨਾਲ ਡੀ ਡੀ ਐਫ ਅੰਬਰ ਬੰਦੋਪਾਧਿਆਏ, ਰਾਹੁਲ ਵਰਮਾ (ਮੈਂਬਰ ਸਮਝ ਫਾਊਂਡੇਸ਼ਨ, ਮੈਂਬਰ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ), ਅਤੇ ਮਹਿੰਦਰਾ ਐਂਡ ਥਿੰਕ ਗੈਸ ਦੇ ਅਧਿਕਾਰੀ ਵੀ ਮੌਜੂਦ ਸਨ।
ਇਸ ਸਕੀਮ ਤਹਿਤ ਥਿੰਕ ਗੈਸ ਵੱਲੋ ਖਾਸ ਤੌਰ ‘ਤੇ ਡਰਾਈਵਰ ਭਰਾਵਾਂ ਲਈ, ਹਰ ਵਾਹਨ ਦੀ ਡਿਲੀਵਰੀ ‘ਤੇ 5000/- ਦਾ ਇੱਕ ਮੁਫਤ ਸੀ ਐਨ ਜੀ ਕੂਪਨ ਦਿੱਤਾ ਜਾਵੇਗਾ।
ਇਸ ਮੌਕੇ ਏ.ਡੀ.ਸੀ.ਅਮਿਤ ਸਰੀਨ ਦੇ ਨਾਲ ਡੀ.ਡੀ.ਐਫ. ਅੰਬਰ ਵੱਲੋ ਇਸ ਸਕੀਮ ਤਹਿਤ 2 ਗੱਡੀਆਂ ਦੀ ਡਿਲੀਵਰੀ ਕੀਤੀ ਅਤੇ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰੋਡ ਸ਼ੋਅ ਲਈ ਰਵਾਨਾ ਕੀਤਾ।