Breaking newsCrime

ਸੁੱਤੇ ਪਏ ਸੀ ਲੋਕ,5 ਘਰਾਂ ਵਿੱਚ ਹੋਏ ਮੋਬਾਇਲ ਤੇ ਪਰਸ ਚੋਰੀ

ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਦੇਰ ਰਾਤ ਇਹ ਇਲਾਕੇ ਦੇ ਕਈ ਘਰਾਂ ਵਿੱਚ ਮੋਬਾਇਲ ਅਤੇ ਪਰਸ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਆਰੋਪੀ ਕਾਲੇ ਕੱਛੇ ਵਿੱਚ ਦਿਖਾਈ ਦਿੱਤਾ, ਜਿਸਦੀ CCTV ਵੀਡੀਓ ਵੀ ਸਾਹਮਣੇ ਆਈ ਹੈ । ਜਿਸ ਨੇ ਆਪਣੇ ਸਰੀਰ ਉੱਪਰ ਤੇਲ ਲਗਾਇਆ ਹੋਇਆ ਸੀ। ਲੋਕਾਂ ਮੁਤਾਬਿਕ ਕੈਮਰੇ ਵਿੱਚ ਇੱਕੋ ਵੀ ਇੱਕੋ ਹੀ ਆਰੋਪੀ ਨਜ਼ਰ ਆਇਆ ਹੈ। ਜਿਹੜਾ ਵੱਖ-ਵੱਖ ਘਰਾਂ ਵਿੱਚ ਜਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਆਰੋਪੀ ਕਰੀਬ 5 ਘਰਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਰੋਸ ਪ੍ਰਗਟਾਇਆ ਕਿ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਮੌਕੇ ਤੇ ਨਹੀਂ ਪਹੁੰਚੀ ।

Leave a Response