

ਜਨਸੰਖਿਆ ਦੇ ਸਹੀ ਅੰਕੜਿਆਂ ਨੂੰ ਪਤਾ ਕਰਨ ਹਿਤ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ
ਲੁਧਿਆਣਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਰਕਾਰੀ ਰਾਸ਼ਨ ਡਿੱਪੂ ਦੇ ਸੰਚਾਲਕਾਂ ਵੱਲੋਂ ਲੋਕਾਂ ਦੀ ਕੇਵਾਈਸੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਥਾਨਕ ਸ਼੍ਰੀ ਗੁਰੂ ਗੋਬਿੰਦ ਨਗਰ, ਬਰੋਟਾ ਰੋਡ ਵਿਖੇ ਸੰਚਾਲਕ ਸ਼ੰਮੀ ਕੁਮਾਰ ਵਲੋਂ ਲੋਕਾਂ ਦੇ ਆਨਲਾਈਨ ਕੇਵਾਈਸੀ ਕਰਵਾਏ ਜਾ ਰਹੇ ਹਨ।
ਇਸ ਮੌਕੇ ਸੰਮੀ ਕੁਮਾਰ ਨੇ ਦੱਸਿਆ ਹੈ ਕਿ ਸਾਲ 2011 ਤੋਂ ਬਾਅਦ ਦੇਸ਼ ਅੰਦਰ ਮਰਦਨ ਸ਼ੁਮਾਰੀ ਨਹੀਂ ਹੋਈ ਹੈ। ਜਿਨਾਂ ਹਾਲਾਤਾਂ ਵਿੱਚ ਜਨਸੰਖਿਆ ਦੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲੈਣ ਹਿੱਤ ਸਰਕਾਰ ਦੀਆਂ ਹਿਦਾਇਤਾਂ ਤੇ ਆਨਲਾਈਨ ਕੇਵਾਈਸੀ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਰਾਸ਼ਨ ਡਿੱਪੂ ਤੇ ਸਮਾਨ ਲੈਣ ਵਾਲੇ ਲੋਕਾਂ ਦੀ ਕੇਵਾਈਸੀ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਪਰਿਵਾਰ ਵਿੱਚ ਕਿੰਨੇ ਮੈਂਬਰ ਵਧੇ ਹਨ ਜਾਂ ਫਿਰ ਘਟੇ ਹਨ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਵੱਧ ਚੜ ਕੇ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉੱਥੇ ਹੀ ਲੋਕ ਇਸ ਮੁਹਿੰਮ ਦਾ ਹਿੱਸਾ ਵਾਲੇ ਲੋਕ ਵੀ ਲੈ ਕੇ ਉਤਸਾਹਿਤ ਹਨ। ਡਾ ਦਲੀਪ ਸ਼ਰਮਾ, ਡਾ ਤੇਜਪਾਲ, ਜਗਤਾਰ ਸਿੰਘ , ਮੰਜੂ ਸ਼ਰਮਾ ਮਹਿਲਾ ਪ੍ਰਧਾਨ ਆਦਿ ਦਾ ਕਹਿਣਾ ਸੀ ਕਿ ਇਸ ਮੁਹਿੰਮ ਨਾਲ ਗਲਤ ਤਰੀਕੇ ਨਾਲ ਸਰਕਾਰੀ ਰਾਸ਼ਨ ਲੈਣ ਵਾਲੇ ਲੋਕਾਂ ਤੇ ਵੀ ਨੱਥ ਪਏਗੀ।