ਵਿਦਿਆਰਥੀ ਕਰ ਲੈਣ ਪੂਰੀ ਤਿਆਰੀ, ਇਸ ਵਾਰ ਨਹੀਂ ਹੋਵੇਗੀ ਨਕਲ, ‘ਤੀਜੀ ਨਜ਼ਰ’ ਦੇਵੇਗੀ ਸਖ਼ਤ ਪਹਿਰਾ


ਵਿਦਿਆਰਥੀ ਕਰ ਲੈਣ ਪੂਰੀ ਤਿਆਰੀ, ਇਸ ਵਾਰ ਨਹੀਂ ਹੋਵੇਗੀ ਨਕਲ, ‘ਤੀਜੀ ਨਜ਼ਰ’ ਦੇਵੇਗੀ ਸਖ਼ਤ ਪਹਿਰਾ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀਆਂ ਅਗਲੇ ਸਾਲ 2025 ‘ਚ ਹੋਣ ਵਾਲੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ ‘ਤੇ ਤੀਜੀ ਅੱਖ ਦੀ ਨਜ਼ਰ ਰਹੇਗੀ ਕਿਉਂਕਿ ਸੀ.ਬੀ.ਐੱਸ.ਈ. ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਪ੍ਰੀਖਿਆ ਕੇਂਦਰਾਂ ‘ਚ ਸੀ.ਸੀ.ਟੀ.ਵੀ. ਕੈਮਰੇ ਲਾਉਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਇਸ ਤਹਿਤ ਹੁਣ ਹਰ ਪ੍ਰੀਖਿਆ ਕੇਂਦਰ ‘ਚ 10 ਕਮਰਿਆਂ ਜਾਂ 240 ਵਿਦਿਆਰਥੀਆਂ ‘ਤੇ ਇਕ ਵਿਅਕਤੀ ਨੂੰ ਪ੍ਰੀਖਿਆ ਦੇ ਨਿਰਪੱਖ ਸੰਚਾਲਨ ‘ਤੇ ਪੂਰੀ ਨਿਗਰਾਨੀ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ।